FacebookTwitterg+Mail

'ਯੇ ਹੈ ਮੁਹੱਬਤੇਂ' ਦੀ ਅਦਾਕਾਰਾ ਨੇ ਇੰਝ ਕੀਤਾ ਨਾਗਿਨ ਡਾਂਸ, ਵੀਡੀਓ ਵਾਇਰਲ

anita hassanandani
29 March, 2018 04:09:14 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਅਨੀਤਾ ਹਸਨੰਦਾਨੀ ਦਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਅਨੀਤਾ ਨਾਗਿਨ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਨੀਤਾ ਹਾਲ ਹੀ 'ਚ ਲੰਡਨ ਪਹੁੰਚੀ, ਜਿੱਥੇ ਉਹ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' ਦੀ ਸ਼ੂਟਿੰਗ ਕਰ ਰਹੀ ਸੀ। ਨਾਲ ਹੀ ਉਸਨੇ ਲੰਡਨ 'ਚ ਆਪਣੇ ਪਤੀ ਰੋਹਿਤ ਰੈੱਡੀ ਦਾ ਜਨਮਦਿਨ ਮਨਾਇਆ ਜਿਸ ਦੀਆਂ ਤਸਵੀਰਾਂ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਅਨੀਤਾ ਦੇ ਫੈਨਜ਼ ਪੇਜ 'ਤੇ ਉਸਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਉਹ ਨਾਗਿਨ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਨੀਤਾ ਟੀ-ਸ਼ਰਟ ਅਤੇ ਸ਼ਾਰਟ ਪੈਂਟ 'ਚ ਅਜਿਹੇ ਸਟੈੱਪ ਕਰਦੀ ਹੋਈ ਬੇਹੱਦ ਪਿਆਰੀ ਲੱਗ ਰਹੀ ਹੈ। ਇਸ ਤੋਂ ਇਲਾਵਾ ਅਨੀਤਾ ਨੇ ਬੀਤੇ ਦਿਨ ਇਕ ਬ੍ਰਰਾਇਡਲ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Anita Hassanandani Ye Hai Mohabbatein Instagram Nagin Dance Viral Tv Actress

Edited By

Kapil Kumar

Kapil Kumar is News Editor at Jagbani.