FacebookTwitterg+Mail

'ਨਾਗਿਨ 3' ਦੀ ਸਫਲਤਾ ਤੋਂ ਬਾਅਦ 'ਕਾਮੇਡੀ ਸਰਕਸ' 'ਚ ਨਜ਼ਰ ਆਵੇਗੀ ਅਨੀਤਾ

anita hassanandani
23 June, 2018 07:08:03 PM

ਮੁੰਬਈ (ਬਿਊਰੋ)— 4 ਸਾਲ ਬਾਅਦ ਮਸ਼ਹੂਰ ਟੀ. ਵੀ. ਸ਼ੋਅ 'ਕਾਮੇਡੀ ਸਰਕਸ' ਇਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸ ਆ ਰਿਹਾ ਹੈ। ਮੀਡੀਆ ਰਿਪੋਰਟ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਮੇਡੀ ਸਰਕਸ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਨਵੇਂ ਸੀਜ਼ਨ ਲਈ ਪਹਿਲਾਂ 'ਕੁੰਡਲੀ ਭਾਗਿਆ' ਦੇ ਅਭਿਨੇਤਾ ਧੀਰਜ ਨੂੰ ਸਾਈਨ ਕੀਤਾ ਗਿਆ ਸੀ ਪਰ ਆਖਰੀ ਸਮੇਂ 'ਚ ਉਨ੍ਹਾਂ ਇਹ ਸ਼ੋਅ ਕਰਨ ਤੋਂ ਮਨ੍ਹਾ ਕਰ ਦਿੱਤਾ। ਉੱਥੇ ਹੀ ਧੀਰਜ ਵਲੋਂ ਇਸ ਸ਼ੋਅ ਨੂੰ ਛੱਡਣ ਤੋਂ ਬਾਅਦ ਹੁਣ ਮਸ਼ਹੂਰ ਟੀ. ਵੀ. ਅਦਾਕਾਰਾ ਅਨੀਤਾ ਹਸਨੰਦਾਨੀ 'ਕਾਮੇਡੀ ਸਰਕਸ' 'ਚ ਉਨ੍ਹਾਂ ਨੂੰ ਰਿਪਲੇਸ ਕਰੇਗੀ।

ਅਨੀਤਾ ਹਸਨੰਦਾਨੀ ਦਾ ਕਹਿਣਾ ਹੈ ਕਿ 'ਨਾਗਿਨ 3' ਅਤੇ 'ਯੇ ਹੈ ਮੁਹੱਬਤੇਂ' ਤੋਂ ਇਲਾਵਾ ਇਸ ਸ਼ੋਅ ਦਾ ਹਿੱਸਾ ਬਣਨ 'ਤੇ ਬਹੁਤ ਖੁਸ਼ ਹਾਂ। ਉੱਥੇ ਹੀ 'ਨਾਗਿਨ 3' 'ਚ ਅਨੀਤਾ ਦੇ ਕਿਰਦਾਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਮਿਲੀ ਹੈ ਕਿ ਅਰਚਨਾ ਪੂਰਨ ਅਤੇ ਸੋਹਿਲ ਖਾਨ ਇਕ ਵਾਰ ਫਿਰ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆਉਣਗੇ।


Tags: Anita Hassanandani Comedy Circus Dheeraj Dhoopar Naagin 3 Shooting Tv Actress

Edited By

Kapil Kumar

Kapil Kumar is News Editor at Jagbani.