ਮੁੰਬਈ (ਬਿਊਰੋ)— ਟੀ.ਵੀ. ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਇਨ੍ਹੀਂ ਦਿਨੀਂ 'ਨਾਗਿਨਣ3' ਸ਼ੋਅ 'ਚ ਨਜ਼ਰ ਆ ਰਹੀ ਹੈ। ਉਹ ਨਾਗਿਨ ਸੀਰੀਅਲ 'ਚ ਵਿਸ਼ ਖੰਨਾ ਦਾ ਰੋਲ ਨਿਭਾ ਰਹੀ ਹੈ। ਸੀਰੀਅਲ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।
ਅਨੀਤਾ ਨੇ ਪੰਜ ਸਾਲ ਪਹਿਲਾਂ ਰੋਹਿਤ ਰੈਡੀ ਨਾਲ ਵਿਆਹ ਕੀਤਾ ਸੀ। ਹਾਲ ਹੀ 'ਚ ਇਸ ਕਪੱਲ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ ਦੌਰਾਨ ਅਨੀਤਾ ਕਾਫੀ ਮਸਤੀ ਕਰਦੀ ਨਜ਼ਰ ਆਈ।
ਫੋਟੋਸ਼ੂਟ 'ਚ ਅਨੀਤਾ ਨੇ ਲਾਈਟ ਕਲਰ ਦਾ ਗਾਊਨ ਪਾਇਆ ਹੋਇਆ ਹੈ, ਜਿਸ 'ਚ ਉਹ ਸਟਨਿੰਗ ਲੱਗ ਰਹੀ ਹੈ। ਦੱਸ ਦੇਈਏ ਕਿ ਅਨੀਕਾ ਆਏ ਦਿਨ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀਆਂ ਰਹਿੰਦੀਆਂ ਹਨ।