ਮੁੰਬਈ(ਬਿਊਰੋ)— 'ਸਲਾਮੇ ਇਸ਼ਕ', 'ਗੋਲਮਾਲ ਰਿਟਰਨਜ਼' ਤੇ 'ਅੱਲ੍ਹਾ ਕੇ ਬੰਦੇ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਅੰਜਨਾ ਸੁਖਾਨੀ ਇੰਨੀ ਦਿਨੀਂ ਆਪਣੀਆਂ ਅਦਾਵਾਂ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਅਸਲ 'ਚ ਅੰਜਨਾ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਕਾਫੀ ਬੋਲਡ ਹੈ। ਉਸ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ 'ਚ ਅਦਾਕਾਰਾ ਨੇ ਬਲੈਕ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਵੱਖਰੇ-ਵੱਖਰੇ ਐਂਟਗਲਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਅੰਜਨਾ ਦਾ ਬੋਲਡ ਲੁੱਕ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਕੀ ਅੰਜਨਾ ਦੀਆਂ ਪਿਛਲੀਆਂ ਕੁਝ ਬਾਲੀਵੁੱਡ ਫਿਲਮਾਂ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕੀਆ ਪਰ ਹੁਣ ਉਸ ਦਾ ਇਹ ਫੋਟੋਸ਼ੂਟ ਫੈਨਜ਼ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਅੰਜਨਾ ਜਲਦ ਹੀ ਇਕ ਵੈੱਬ ਸੀਰੀਜ਼ ਸਾਈਨ ਕਰ ਸਕਦੀ ਹੈ। ਹਾਲ ਹੀ 'ਚ ਜਦੋਂ ਅੰਜਨਾ ਦੇ ਇਕ ਕਰੀਬੀ ਦਾ ਦਿਹਾਂਤ ਹੋ ਗਿਆ ਸੀ ਤਾਂ ਉਦੋਂ ਉਸ ਨੂੰ ਕਾਫੀ ਧੱਕਾ ਲੱਗਾ ਸੀ ਤੇ ਉਸ ਦੁੱਖ 'ਚੋਂ ਉਭਰਨ ਲਈ ਉਸ ਨੂੰ ਕਾਫੀ ਸਮਾਂ ਲੱਗ ਗਿਆ। ਹੁਣ ਉਹ ਆਪਣੀ ਜ਼ਿੰਦਗੀ 'ਚ ਇਕ ਵਾਰ ਪੂਰੀ ਬਹਾਦਰੀ ਨਾਲ ਉੱਠ ਕੇ ਖੜ੍ਹੀ ਹੋ ਗਈ ਹੈ ਤੇ ਹੁਣ ਉਹ ਪਿੱਛੇ ਮੁੜ ਕੇ ਦੇਖਣ ਦੇ ਮੂਡ 'ਚ ਨਹੀਂ ਹੈ।