ਮੁੰਬਈ— ਸਟਾਰ ਪਲੱਸ ਦੇ ਸੀਰੀਅਲ 'ਯੇ ਹੈ ਮੁਹੱਬਤੇਂ' 'ਚ 'ਰਮਨ ਭੱਲਾ' ਦਾ ਕਿਰਦਾਰ ਨਿਭਾਉਣ ਵਾਲੇ ਕਰਨ ਪਟੇਲ ਦੀ ਪਤਨੀ ਅਤੇ ਅਦਾਕਾਰਾ ਅੰਕਿਤਾ ਭਾਰਗਵ ਅੱਜ-ਕੱਲ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਲੇਟੇਸਟ ਫੋਟੋਸ਼ੂਟ 'ਚ ਹੌਟ ਅਵਤਾਰ 'ਚ ਨਜ਼ਰ ਆਉਣ ਵਾਲੀ ਅੰਕਿਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਆਪਣੇ ਫੋਟੋਸ਼ੂਟ ਦੇ ਬਾਰੇ 'ਚ ਗੱਲ ਕਰਦੇ ਹੋਏ ਅੰਕਿਤਾ ਦਾ ਕਹਿਣਾ ਹੈ, ''ਮੈਂ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੁਸ਼ੀ ਦੇ ਦੌਰ ਨੂੰ ਜੀ ਰਹੀ ਹਾਂ, ਇਸ ਲਈ ਮੈਂ ਉਸ ਖੁਸ਼ੀ ਦਾ ਇਜ਼ਹਾਰ ਕਰਨ ਲਈ ਕੁਝ ਵੱਖ ਕਰਨ ਦਾ ਸੋਚਿਆ''।
ਅੰਕਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਫੋਟੋਸ਼ੂਟ ਨੂੰ ਕਰਵਾਉਣ ਲਈ 3 ਹਫਤੇ ਦਾ ਸਮਾਂ ਲੱਗਾ ਅਤੇ ਇਸ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਵੀ ਕਰਨੀ ਪਈ। ਅੰਕਿਤਾ ਨੇ ਕਰਨ ਪਟੇਲ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹ ਬਹੁਤ ਸਹਿਯੋਗੀ ਹਨ।
ਜ਼ਿਕਰਯੋਗ ਹੈ ਕਿ ਅੰਕਿਤਾ-ਕਰਨ ਦਾ ਵਿਆਹ 3 ਮਈ 2015 ਨੂੰ ਹੋਇਆ ਸੀ। ਅੰਕਿਤਾ ਨੇ ਟੀ. ਵੀ. ਦੀ ਦੁਨੀਆ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 'ਮਿਸ ਤੇਂਦੁਲਕਰ' 'ਚ ਪ੍ਰਿਯੰਕਾ' ਦੇ ਕਿਰਦਾਰ ਨਾਲ ਕੀਤਾ ਸੀ। ਅੰਕਿਤਾ ਨੇ 'ਸਜਦਾ ਤੇਰੇ ਪਿਆਰ ਕਾ' ਅਤੇ 'ਏਕ ਨਈਂ ਪਹਿਚਾਣ' ਸੀਰੀਅਲ 'ਚ ਵੀ ਕੰਮ ਕੀਤਾ ਹੈ।
ਸੀਰੀਅਲ ਤੋਂ ਇਲਾਵਾ ਅੰਕਿਤਾ ਨੇ ਫਿਲਮਾਂ 'ਚ ਵੀ ਵੀ ਹੱਥ ਅਜ਼ਮਾਏ ਹਨ। ਅੰਕਿਤਾ ਨੇ 'ਐਕਸ਼ਨ-ਜੈਕਸ਼ਨ' ਅਤੇ 'ਅਕੀਰਾ' 'ਚ ਕੰਮ ਕੀਤਾ ਹੈ।