FacebookTwitterg+Mail

OMG : 'ਯੇ ਹੈ ਮੁਹੱਬਤੇਂ' ਫੇਮ ਐਕਟਰ ਕਰਨ ਪਟੇਲ ਦੀ ਪਤਨੀ ਨਾਲ ਵਾਪਰਿਆ ਹਾਦਸਾ

ankita karan patel miscarriage
26 June, 2018 11:00:19 AM

ਮੁੰਬਈ (ਬਿਊਰੋ)— 'ਯੇ ਹੈ ਮੁਹੱਬਤੇਂ' ਦੇ ਮਸ਼ਹੂਰ ਅਦਾਕਾਰ ਕਰਨ ਪਟੇਲ ਦੇ ਪ੍ਰਸ਼ੰਸਕਾਂ ਲਈ ਬੇਹੱਦ ਬੁਰੀ ਖਬਰ ਸਾਹਮਣੇ ਆਈ ਹੈ। ਅਸਲ 'ਚ ਕਰਨ ਪਟੇਲ ਦੀ ਪਤਨੀ ਅਤੇ ਟੀ. ਵੀ. ਅਦਾਕਾਰਾ ਅੰਕਿਤਾ ਭਾਰਗਵ ਦਾ ਗਰਭਪਾਤ ਹੋ ਗਿਆ ਹੈ। ਉਹ ਚਾਰ ਮਹੀਨਿਆਂ ਤੋਂ ਗਰਭਵਤੀ ਸੀ। ਅੰਕਿਤਾ ਦੇ ਪਿਤਾ ਅਤੇ ਐਕਟਰ ਅਭੈ ਭਾਰਗਵ ਨੇ ਇਕ ਇੰਟਰਵਿਊ ਦੌਰਾਨ ਇਸ ਖਬਰ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Punjabi Bollywood Tadka
ਇਕ ਹਫਤੇ ਪਹਿਲਾਂ ਹੋਇਆ ਗਰਭਪਾਤ
ਰਿਪੋਰਟਸ ਮੁਤਾਬਕ ਅੰਕਿਤਾ ਨਾਲ ਇਹ ਹਾਦਸਾ 20 ਜੂਨ ਨੂੰ ਹੋਇਆ। ਅੰਕਿਤਾ ਪਹਿਲੀ ਵਾਰ ਮਾਂ ਬਣਨ ਜਾ ਰਹੀ ਸੀ। ਉਨ੍ਹਾਂ ਦੀ ਡਿਲੀਵਰੀ ਨਵੰਬਰ 'ਚ ਹੋਣ ਵਾਲੀ ਸੀ। ਅੰਕਿਤਾ ਅਤੇ ਕਰਨ ਇਸ ਬੱਚੇ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸਨ। ਅਪ੍ਰੈਲ 'ਚ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਅਨਾਊਸਮੈਂਟ ਕੀਤੀ ਸੀ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਲਿਖਿਆ ਸੀ, ''ਅੰਕਿਤਾ ਭਾਰਗਵ ਅਤੇ ਮੇਰੇ ਲਈ ਨਵੰਬਰ 'ਚ ਬਹੁਤ ਵੱਡਾ ਫੈਸਟੀਵਲ ਆ ਰਿਹਾ ਹੈ... ਮੈਂ ਇੰਨਾ ਉਤਸ਼ਾਹਿਤ ਹਾਂ ਕਿ ਉਡੀਕ ਨਹੀਂ ਕਰ ਸਕਦਾ।''

Punjabi Bollywood Tadka
3 ਸਾਲ ਪਹਿਲਾਂ ਹੋਇਆ ਸੀ ਵਿਆਹ
ਅੰਕਿਤਾ ਅਤੇ ਕਰਨ ਦੇ ਵਿਆਹ 3 ਸਾਲ ਪਹਿਲਾਂ 3 ਮਈ, 2015 ਨੂੰ ਮੁੰਬਈ 'ਚ ਹੋਇਆ ਸੀ। ਹਾਲ ਹੀ 'ਚ ਉਹ ਕਰਨ ਨਾਲ 'ਗੋਲਡ ਐਵਾਰਡਜ਼' ਦੇ ਰੈੱਡ ਕਾਰਪੇਟ 'ਤੇ ਵੀ ਨਜ਼ਰ ਆਈ ਸੀ। ਪਿੰਕ ਗਾਊਨ 'ਚ ਉਨ੍ਹਾਂ ਦਾ ਬੇਬੀ ਬੰਪ ਵੀ ਫਲਾਂਟ ਹੋ ਰਹੇ ਸਨ। ਜ਼ਿਕਰਯੋਗ ਹੈ ਕਿ ਅੰਕਿਤਾ ਖੁਦ ਵੀ ਇਕ ਅਦਾਕਾਰਾ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੇ 'ਸੰਜੀਵਨੀ', 'ਦੇਖਾ ਏਕ ਖਵਾਬ' ਅਤੇ 'ਰਿਪੋਰਟਸ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਹੈ।

Punjabi Bollywood Tadka


Tags: Ankita Karan PatelMiscarriageKaran PatelYe Hai MohabbateinGold Awards 2018

Edited By

Chanda Verma

Chanda Verma is News Editor at Jagbani.