ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਅਤੇ ਟੀ. ਵੀ. ਦਾ ਲੋਕਪ੍ਰਿਯ ਚਿਹਰਾ ਅੰਕਿਤਾ ਲੋਖੰਡੇ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ। ਖਬਰਾਂ ਮੁਤਾਬਕ ਅੰਕਿਤਾ ਮੁੰਬਈ ਦੇ ਇਕ ਬਿਜ਼ਨੈੱਸਮੈਨ ਵਿੱਕੀ ਜੈਨ ਨੂੰ ਡੇਟ ਕਰ ਰਹੀ ਹੈ, ਜੋ ਮੁੰਬਈ ਦੇ ਸਪੋਰਟਸ ਰਿਐਲਿਟੀ ਐਂਟਰਟੇਨਮੈਂਟ 'ਬਾਕਸ ਕ੍ਰਿਕਟ ਲੀਗ' ਟੀਮ ਦੇ ਕੋ-ਆਨਰ ਹਨ। ਦੋਹਾਂ ਵਿਚਕਾਰ ਅਫੇਅਰ ਇਕ ਸਾਲ ਤੋਂ ਚੱਲ ਰਿਹਾ ਹੈ। ਅਸਲ 'ਚ ਦੋਵੇਂ ਪਿਛਲੇ ਸਾਲ ਹੋਲੀ ਦੇ ਮੌਕੇ 'ਤੇ ਇਕੱਠੇ ਦੇਖੇ ਗਏ ਸਨ। ਉਨ੍ਹਾਂ ਦੀਆਂ ਨਜ਼ਦੀਕੀਆਂ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਉਹ ਕਾਫੀ ਚੰਗੇ ਦੋਸਤ ਹਨ।
ਹਾਲਾਂਕਿ ਇਕ-ਦੂਜੇ ਨੂੰ ਇਕ ਗੁੱਡ ਫ੍ਰੈਂਡ ਹੀ ਦੱਸਦੇ ਹਨ। ਸੂਤਰ ਦੱਸਦੇ ਹਨ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੰਭੀਰ ਹਨ ਅਤੇ ਕੇਵਲ ਕੁਝ ਕਰੀਬੀ ਦੋਸਤ ਉਨ੍ਹਾਂ ਦੇ ਅਜਿਹੇ ਰਿਸ਼ਤਿਆਂ ਬਾਰੇ ਜਾਣਦੇ ਹਨ। ਜਾਣਕਾਰੀ ਮੁਤਾਬਕ ਅੰਕਿਤਾ-ਵਿੱਕੀ ਮੁੰਬਈ 'ਚ ਇਕੋਂ ਹੀ ਸੋਸਾਇਟੀ 'ਚ ਰਹਿੰਦੇ ਹੈ। ਅੰਕਿਤਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਜਦੋਂ ਏਕਤਾ ਕਪੂਰ ਦੇ ਹਿੱਟ ਸ਼ੋਅ 'ਪਵਿੱਤਰ ਰਿਸ਼ਤਾ' 'ਚ ਲੀਡ ਰੋਲ ਨਿਭਾਉਂਦੇ ਸਨ, ਉਸ ਸਮੇਂ ਤੋਂ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ।
ਅਜਿਹੀਆਂ ਅਫਵਾਹਾਂ ਸਨ ਕਿ ਦੋਵੇਂ ਸਾਲ 2011 ਤੋਂ ਇਕ-ਦੂਜੇ ਨਾਲ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿੰਦੇ ਸਨ। ਸੁਸ਼ਾਂਤ ਦੀਆਂ 'ਰਾਬਤਾ' 'ਚ ਉਨ੍ਹਾਂ ਦੀਆਂ ਸਹਿ-ਅਦਾਕਾਰਾ ਕ੍ਰਿਤੀ ਸੇਨਨ ਨਾਲ ਨਜ਼ਦੀਕੀਆਂ ਨੂੰ ਉਨ੍ਹਾਂ ਦੇ ਬ੍ਰੇਕਅੱਪ ਦਾ ਕਾਰਨ ਦੱਸਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਪ੍ਰੋਫੈਸ਼ਨਲ ਲਾਈਫ ਨੂੰ ਦੇਖੋਂ ਤਾਂ ਅੰਕਿਤਾ ਲੋਖੰਡੇ ਫਿਲਮ 'ਮਣੀਕਰਣਿਕਾ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਇਸ ਫਿਲਮ ਕੰਗਨਾ ਰਣੌਤ 'ਰਾਣੀ ਲਕਸ਼ਮੀ ਬਾਈ' ਦਾ ਕਿਰਦਾਰ ਨਿਭਾਉਣ ਵਾਲੀ ਹੈ। ਉੱਥੇ ਸੁਸ਼ਾਂਤ ਸਿੰਘ ਰਾਜਪੂਤ ਟੀ. ਵੀ. ਦਾ ਸਫਰ ਤੈਅ ਕਰਨ ਤੋਂ ਬਾਅਦ ਅੱਜ ਬਾਲੀਵੁੱਡ 'ਚ ਇਕ ਸਫਲ ਅਭਿਨੇਤਾ ਹਨ।