FacebookTwitterg+Mail

ਅੰਕਿਤਾ ਲੋਖੰਡੇ ਦਾ ਲੇਟੈਸਟ ਫੋਟੋਸ਼ੂਟ ਵਾਇਰਲ, ਤਸਵੀਰਾਂ ਨੇ ਬੇਹੱਦ ਹੌਟ

ankita lokhande
28 August, 2018 12:32:26 PM

ਮੁੰਬਈ (ਬਿਊਰੋ)— ਮੌਨੀ ਰਾਏ ਤੋਂ ਇਲਾਵਾ ਟੀ. ਵੀ. ਦੀਆਂ ਕਈ ਖੂਬਸੂਰਤ ਹਸੀਨਾਵਾਂ ਹਨ, ਜੋ ਅੱਜਕਲ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਛਾਈਆਂ ਹੋਈਆਂ ਹਨ। ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਵੀ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ ਅਤੇ ਉਹ ਜਲਦ ਹੀ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਹਾਲ ਹੀ 'ਚ ਅੰਕਿਤਾ ਇਕ ਫੋਟੋਸ਼ੂਟ ਵੀ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਤੇ ਗਲੈਮਰਸ ਲੱਗ ਰਹੀ ਹੈ। ਅੰਕਿਤਾ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਹੋਈ ਹੈ, ਜਿਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅੰਕਿਤਾ ਆਪਣੀ ਆਉਣ ਵਾਲੀ ਫਿਲਮ 'ਮਣੀਕਰਣਿਕਾ' ਦੀ ਸ਼ੂਟਿਗ 'ਚ ਰੁਝੀ ਹੋਈ ਹੈ।

Punjabi Bollywood Tadka

ਇਸ ਫਿਲਮ 'ਚ ਅੰਕਿਤਾ 'ਝਲਕਾਰੀ ਬਾਈ' ਦਾ ਕਿਰਦਾਰ ਨਿਭਾ ਰਹੀ ਹੈ। ਅੰਕਿਤਾ ਟੀ. ਵੀ. ਪ੍ਰੋਗਰਾਮ 'ਪਵਿੱਤਰ ਰਿਸ਼ਤਾ' 'ਚ 'ਅਰਚਨਾ' ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।

Punjabi Bollywood Tadka

ਅੰਕਿਤਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅੰਕਿਤਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 7 ਲੱਖ ਦੇ ਕਰੀਬ ਫਾਲੋਅਰਜ਼ ਹਨ।

Punjabi Bollywood Tadka

Punjabi Bollywood Tadka


Tags: Ankita LokhandePhotoshootInstagramManikarnikaPavitra RishtaInstagram

Edited By

Sunita

Sunita is News Editor at Jagbani.