FacebookTwitterg+Mail

ਧੱਕ-ਧੱਕ ਗਰਲ ਮਾਧੁਰੀ ਨੂੰ ਜ਼ਬਰਦਸਤ ਟੱਕਰ ਦੇ ਰਹੀ ਹੈ ਅੰਕਿਤਾ ਲੋਖੰਡੇ, Video ਬਣੀ ਸਬੂਤ

ankita lokhande
08 September, 2018 10:04:19 AM

ਮੁੰਬਈ (ਬਿਊਰੋ)— ਅੰਕਿਤਾ ਲੋਖੰਡੇ ਟੀ. ਵੀ. ਸੀਰੀਅਲ 'ਪਵਿੱਤਰ ਰਿਸ਼ਤਾ' ਨਾਲ ਆਪਣੀ ਪਛਾਣ ਬਣਾਉਣ 'ਚ ਸਫਲ ਰਹੀ ਹੈ। ਇਸ ਸੀਰੀਅਲ ਤੋਂ ਬਾਅਦ ਅੰਕਿਤਾ ਜਲਦੀ ਹੀ ਕੰਗਨਾ ਰਨੌਤ ਦੀ ਫਿਲਮ 'ਮਣੀਕਰਣਿਕਾ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਇਸ ਦੇ ਨਾਲ ਹੀ ਅੰਕਿਤਾ ਆਪਣੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਜ਼ਬੂਤ ਫੈਨ ਫਾਲੋਇੰਗ ਬਣਾ ਚੁੱਕੀ ਹੈ।

 
 
 
 
 
 
 
 
 
 
 
 
 
 

💖💖💖💖#mainmadhuridixitbannachahtihoon

A post shared by Ankita Lokhande (@lokhandeankita) on Sep 6, 2018 at 8:41am PDT

ਉਂਝ ਅੰਕਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅੰਕਿਤਾ ਆਏ ਦਿਨ ਆਪਣੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ। ਹੁਣ ਹਾਲ ਹੀ 'ਚ ਅੰਕਿਤਾ ਨੇ ਇਕ ਨਹੀਂ ਸਗੋਂ ਤਿੰਨ-ਤਿੰਨ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਿੰਨਾਂ ਵੀਡੀਓਜ਼ 'ਚ ਅੰਕਿਤਾ ਮਾਧੁਰੀ ਦੀ ਫਿਲਮ 'ਤੇਜ਼ਾਬ' ਦੇ ਧਮਾਕੇਦਾਰ ਗੀਤ 'ਕਹਿ ਦੋ ਕਿ ਤੁੰਮ ਹੋ ਮੇਰੀ ਵਰਨਾ...' 'ਤੇ ਝੂੰਮਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

🤩🤩🤩🤩 @madhuridixitnene 💋#mainmadhuridixitbannachahtihoon😂

A post shared by Ankita Lokhande (@lokhandeankita) on Sep 6, 2018 at 8:40am PDT

ਇਨ੍ਹਾਂ ਵੀਡੀਓਜ਼ 'ਚ ਅੰਕਿਤਾ ਐਕਸਪ੍ਰੈਸ਼ਨ ਦੇ ਮਾਮਲੇ 'ਚ ਮਾਧੁਰੀ ਨੂੰ ਵੀ ਟੱਕਰ ਦੇ ਰਹੀ ਹੈ। ਇਨ੍ਹਾਂ 'ਚ ਅੰਕਿਤਾ ਦਾ ਕਾਨਫੀਡੈਂਸ ਲੈਵਲ ਕਾਫੀ ਹਾਈ ਲੱਗ ਰਿਹਾ ਹੈ। ਹਾਲ ਹੀ 'ਚ ਅੰਕਿਤਾ ਪੈਰਿਸ 'ਚ ਛੁੱਟੀਆਂ ਬਿਤਾ ਕੇ ਆਈ ਹੈ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਵੀ ਨਜ਼ਰ ਆਈ ਹੈ। ਅੰਕਿਤਾ ਦੀਆਂ ਇਹ ਵੀਡੀਓਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।


Tags: Madhuri DixitManikarnikaAnkita LokhandeInstagramVideoViral

Edited By

Chanda Verma

Chanda Verma is News Editor at Jagbani.