FacebookTwitterg+Mail

B'Day: ਰਾਤੋਂ-ਰਾਤ ਇਸ ਸ਼ੋਅ ਨਾਲ ਸਟਾਰ ਬਣੀ ਸੀ ਅੰਕਿਤਾ ਲੋਖੰਡੇ

ankita lokhande birthday
19 December, 2019 12:39:29 PM

ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਅੰਕਿਤਾ ਲੋਖੰਡੇ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਟੀ. ਵੀ. ਦੀ ਦੁਨੀਆ 'ਚ ਅੰਕਿਤਾ ਨੇ ਕਾਫੀ ਨਾਮ ਕਮਾਇਆ। ਟੀ.ਵੀ. ਦੁਨੀਆ ਤੋਂ ਬਾਅਦ ਹੁਣ ਅੰਕਿਤਾ ਲੋਖੰਡੇ ਬਾਲੀਵੁੱਡ 'ਚ ਐਂਟਰੀ ਕਰ ਚੁੱਕੀ ਹੈ।
Punjabi Bollywood Tadka
ਅੰਕਿਤਾ ਲੋਖੰਡੇ ਦਾ ਜਨਮ 19 ਦਸੰਬਰ 1984 'ਚ ਇੰਦੌਰ ਦੀ ਇਕ ਮਹਾਰਾਸ਼ਟਰੀਅਨ ਫੈਮਿਲੀ 'ਚ ਹੋਇਆ। ਅੰਕਿਤਾ ਦਾ ਅਸਲੀ ਨਾਮ ਤਨੁਜਾ ਹੈ। ਅੰਕਿਤਾ ਨੇ ਜੀ.ਟੀ.ਵੀ. ਦੇ ਟੈਲੇਂਟ ਹੰਟ ਸ਼ੋਅ 'ਸਿਨੇ ਸਟਾਰ ਦੀ ਖੋਜ ਸੀਜ਼ਨ 1' ਨਾਲ ਪਹਿਲੀ ਵਾਰ ਟੀ.ਵੀ. 'ਤੇ ਡੈਬਿਊ ਕੀਤਾ ਸੀ।
Punjabi Bollywood Tadka
ਇਸ ਸ਼ੋਅ ਵਿਚ ਅੰਕਿਤਾ ਜਿੱਤ ਨਹੀਂ ਪਾਈ ਪਰ ਇਸ ਰਿਐਲਿਟੀ ਸ਼ੋਅ ਨੇ ਉਨ੍ਹਾਂ ਲਈ ਕਰੀਅਰ ਦੇ ਰਸਤੇ ਖੋਲ੍ਹ ਦਿੱਤੇ। ਸੀਰੀਅਲ 'ਪਵਿੱਤਰ ਰਿਸ਼ਤਾ' ਨੇ ਰਾਤੋਂ-ਰਾਤ ਅੰਕਿਤਾ ਨੂੰ ਘਰ-ਘਰ 'ਚ ਮਸ਼ਹੂਰ ਕਰ ਦਿੱਤਾ।
Punjabi Bollywood Tadka
ਅੰਕਿਤਾ 'ਪਵਿੱਤਰ ਰਿਸ਼ਤਾ' 'ਚ ਉਨ੍ਹਾਂ ਦੇ ਕੋ-ਸਟਾਰ ਰਹੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਡੇਟ ਕਰ ਚੁੱਕੀ ਹੈ। ਆਪਣੇ ਬਰੇਕਅੱਪ ਤੋਂ ਬਾਅਦ ਅੰਕਿਤਾ ਤਨਾਅ 'ਚ ਸੀ ਪਰ ਖੁੱਦ ਨੂੰ ਮਜ਼ਬੂਤ ਬਣਾ ਕੇ ਉਨ੍ਹਾਂ ਨੇ ਦਮਦਾਰ ਵਾਪਸੀ ਕੀਤੀ।
Punjabi Bollywood Tadka
ਅੰਕਿਤਾ ਲੋਖੰਡੇ ਫਿਲਮ 'ਮਣੀਕਰਣਿਕਾ' ਵਿਚ ਵੀ ਨਜ਼ਰ ਆ ਚੁੱਕੀ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ। ਇਸ ਫਿਲਮ ਨੇ ਬਾਕਸ ਆਫਿਸ ’ਤੇ ਕਾਫੀ ਵਧੀਆ ਕਮਾਈ ਕੀਤੀ ਸੀ।
Punjabi Bollywood Tadka

 


Tags: Ankita LokhandeHappy BirthdayPavitra RishtaBaaghi 3Ek Thhi Naayka

About The Author

manju bala

manju bala is content editor at Punjab Kesari