ਮੁੰਬਈ(ਬਿਊਰੋ) : ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੀ ਪ੍ਰੀ-ਬੈਸ਼ ਬਰਥਡੇ ਪਾਰਟੀ ਫਿਲਮ 'ਮਣੀਕਰਣਿਕਾ : ਦਿ ਕਵੀਨ ਆਫ ਝਾਂਸੀ' ਦੀ ਟੀਮ ਨਾਲ ਮਨਾਇਆ। ਪਾਰਟੀ 'ਚ ਅੰਕਿਤਾ ਰੈੱਡ ਕਲਰ ਦੀ ਸ਼ਿਮਰ ਡਰੈੱਸ 'ਚ ਨਜ਼ਰ ਆਈ।
ਛੋਟੇ ਪਰਦੇ ਨਾਲ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅੰਕਿਤਾ ਲੋਖੰਡੇ ਲਈ ਇਹ ਖਾਸ ਮੌਕਾ ਸੀ।
ਫਿਲਮ ਦਾ ਟਰੇਲਰ ਅੰਕਿਤਾ ਲੋਖੰਡੇ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ।
ਅੰਕਿਤਾ ਦੀ ਬਰਥਡੇ ਪਾਰਟੀ 'ਚ ਇਕ ¯ਖਾਸ ਕੇਕ ਆਇਆ ਸੀ। ਇਸ 'ਚ ਅਦਾਕਾਰਾ ਦੇ ਫਿਲਮ 'ਚ ਨਿਭਾਏ ਝਲਕਾਰੀ ਬਾਈ ਦੇ ਲੁੱਕ ਦੀ ਇਕ ਤਸਵੀਰ ਲੱਗੀ ਸੀ।
ਪਾਰਟੀ 'ਚ ਛੋਟੇ ਪਰਦੇ ਤੇ ਫਿਲਮ ਇੰਡਸਟਰੀ ਦੇ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫਿਲਮ 'ਚ ਝਲਕਾਰੀ ਬਾਈ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਅਗਲੇ ਸਾਲ 2019 'ਚ ਰਿਲੀਜ਼ ਹੋ ਰਹੀ ਹੈ।