FacebookTwitterg+Mail

ਮੋਹਾਲੀ ਰੇਪ ਕੇਸ 'ਤੇ ਬੋਲੀ ਅਨਮੋਲ ਗਗਨ ਮਾਨ (ਵੀਡੀਓ)

anmol gagan maan
23 April, 2019 12:17:10 PM

ਜਲੰਧਰ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਮੋਹਾਲੀ 'ਚ ਹਿਮਾਚਲ ਦੀ ਲੜਕੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਹਰ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ। ਹਾਲ ਹੀ 'ਚ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਜਿਹੀਆਂ ਗੰਦੀਆਂ ਹਰਕਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਨਿੰਦਿਆ ਕਰਦੀ ਨਜ਼ਰ ਆ ਰਹੀ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਇਸ ਵਿਅਕਤੀ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ। ਗੁਰੂਆਂ-ਪੀਰਾਂ ਦੀ ਧਰਤੀ 'ਤੇ ਅਜਿਹੇ ਗੰਦੇ ਕੰਮ ਹੋ ਰਹੇ ਹਨ। ਅਸੀਂ ਕਿਥੋ ਇਸ ਧਰਤੀ 'ਤੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਲਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਸ ਨੇ ਵੀ ਥੋੜ੍ਹੀ ਢਿੱਲ ਵਰਤੀ ਹੈ। ਪੁਲਸ ਨੇ ਇਸ ਮਾਮਲੇ 'ਚ ਐਕਸ਼ਨ ਬਹੁਤ ਦੇਰੀ ਨਾਲ ਲਿਆ। ਦੱਸ ਦਈਏ ਕਿ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਹੋਰ ਪੋਸਟ 'ਚ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦਰਿੰਦੇ ਦਾ ਸਕੈੱਚ ਵੀ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਿਥੇ ਵੀ ਇਹ ਦਰਿੰਦਾ ਮਿਲੇ ਛੱਡਿਓ ਨਾ।

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial) on Apr 21, 2019 at 6:21am PDT


ਦੱਸਣਯੋਗ ਹੈ ਕਿ ਪੀੜਤਾ ਮੋਹਾਲੀ ਦੇ ਇਕ ਕਾਲ ਸੈਂਟਰ 'ਚ ਕੰਮ ਕਰਦੀ ਸੀ। ਜਾਣਕਾਰੀ ਮੁਤਾਬਕ ਇਹ ਲੜਕੀ ਕਾਲ ਸੈਂਟਰ ਜਾ ਰਹੀ ਸੀ। ਇਸ ਦੌਰਾਨ ਉਸ ਨੇ ਇਕ ਕਾਰ 'ਚ ਲਿਫਟ ਲਈ ਪਰ ਕਾਰ ਚਾਲਕ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਵਰਗੀ ਘਿਨਾਉਣੀ ਕਰਤੂਤ ਨੂੰ ਅੰਜਾਮ ਦਿੱਤਾ। ਪੀੜਤ ਕੁੜੀ ਨੇ ਸੋਹਾਣਾ ਥਾਣੇ ਦੇ ਐੱਸ. ਐੱਚ. ਓ. ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ ਪਰ ਉਸ ਨੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਬਾਅਦ 'ਚ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਿਆ ਤਾਂ ਡਿਊਟੀ 'ਚ ਕੋਤਾਹੀ ਵਰਤਣ ਅਤੇ ਆਲਾ ਅਧਿਕਾਰੀਆਂ ਨੂੰ ਸੂਚਨਾ ਨਾ ਦੇਣ 'ਤੇ ਉਕਤ ਐੱਸ. ਐੱਚ. ਓ. ਨੂੰ ਮੁਅੱਤਲ ਕਰ ਦਿੱਤਾ ਗਿਆ। ਫਿਲਹਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਫਰਾਰ ਹੈ ਅਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। 

 
 
 
 
 
 
 
 
 
 
 
 
 
 

aa Drinda jehnu Milje Chadio na ,Police Station Report karo #Rapist in Mohali Case

A post shared by Anmol Gagan Maan (@anmolgaganmaanofficial) on Apr 21, 2019 at 6:23am PDT


Tags: Anmol Gagan MaanMohaliGirlRape CaseHimachalਮੋਹਾਲੀਬਲਾਤਕਾਰਹਿਮਾਚਲ

Edited By

Sunita

Sunita is News Editor at Jagbani.