FacebookTwitterg+Mail

ਜਦੋਂ ਸਟੇਜ 'ਤੇ ਅਨਮੋਲ ਗਗਨ ਮਾਨ ਨੇ ਗਾਇਆ ਬੱਬੂ ਮਾਨ ਦਾ ਗੀਤ

anmol gagan maan and babbu maan
24 January, 2019 03:41:10 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਉਹ ਗਾਇਕਾ ਹੈ, ਜੋ ਬੇਬਾਕ ਤੇ ਸਿੱਧੀਆਂ ਗੱਲਾਂ ਬੋਲਣ ਲਈ ਜਾਣੀ ਜਾਂਦੀ ਹੈ। ਅਨਮੋਲ ਜਿਹੜੀ ਵੀ ਗੱਲ ਹੁੰਦੀ ਹੈ, ਉਹ ਸਿੱਧੀ ਹੀ ਕਹਿੰਦੀ ਹੈ। ਹਾਲ ਹੀ 'ਚ ਅਨਮੋਲ ਦਾ ਲੁਧਿਆਣਾ ਵਿਖੇ ਇਕ ਲਾਈਵ ਸ਼ੋਅ ਸੀ, ਜਿਥੇ ਉਸ ਦੀ ਬੇਬਾਕੀ ਮੁੜ ਦੇਖਣ ਨੂੰ ਮਿਲੀ। ਦਰਅਸਲ ਸ਼ੋਅ ਦੌਰਾਨ ਅਨਮੋਲ ਨੂੰ ਕਿਸੇ ਨੇ ਬੱਬੂ ਮਾਨ ਦੇ ਗੀਤ ਗਾਉਣ ਲਈ ਆਖ ਦਿੱਤਾ।

   ਅਨਮੋਲ ਗਗਨ ਮਾਨ ਬੱਬੂ ਮਾਨ ਦਾ ਗੀਤ ਗਾਉਂਦੇ ਹੋਏ —


ਦੱਸ ਦਈਏ ਕਿ ਅਨਮੋਲ ਗਗਨ ਮਾਨ ਨੇ ਆਪਣੇ ਸਰੋਤਿਆਂ ਦਾ ਕਹਿਣਾ ਨਹੀਂ ਮੋੜਿਆ ਤੇ ਉਨ੍ਹਾਂ ਲਈ ਬੱਬੂ ਮਾਨ ਦਾ ਗੀਤ ਗਾਇਆ। ਇਸ ਦੇ ਨਾਲ ਹੀ ਅਨਮੋਲ ਨੇ ਕਿਹਾ ਕਿ ਉਹ ਸਿਰਫ ਸਰੋਤਿਆਂ ਲਈ ਇਥੇ ਆਈ ਹੈ ਤੇ ਉਹ ਜੇਕਰ ਬੱਬੂ ਮਾਨ ਦੇ ਗੀਤ ਸੁਣਨਾ ਪਸੰਦ ਕਰਨਗੇ ਤਾਂ ਮੈਂ ਉਹ ਗਾਵਾਂਗੀ ਤੇ ਜੇ ਕੁਲਦੀਪ ਮਾਣਕ ਸੁਣਨਾ ਪਸੰਦ ਕਰਨਗੇ ਤਾਂ ਉਹ ਉਨ੍ਹਾਂ ਦੇ ਗੀਤ ਵੀ ਗਾਏਗੀ।


Tags: Anmol Gagan Maan Babbu Maan Stage Show Punjabi Celebrity News Punjabi Singer ਅਨਮੋਲ ਗਗਨ ਮਾਨ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.