FacebookTwitterg+Mail

ਸੱਭਿਆਚਾਰਕ ਦਾਇਰੇ 'ਚ ਰਹਿ ਕੇ ਅਨਮੋਲ ਗਗਨ ਮਾਨ ਨੇ ਬਣਾਈ ਖਾਸ ਜਗ੍ਹਾ

anmol gagan maan birthday special
26 February, 2019 02:00:13 PM

ਜਲੰਧਰ (ਬਿਊਰੋ) : ਅਨਮੋਲ ਗਗਨ ਮਾਨ ਅਜੋਕੇ ਦੌਰ ਦੀ ਬਹੁ ਚਰਚਿਤ ਪੰਜਾਬੀ ਗਾਇਕਾ ਹੈ। ਅੱਜ ਅਨਮੋਲ ਗਗਨ ਮਾਨ ਆਪਣੇ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦਈਏ ਕਿ ਅਨਮੋਲ ਗਗਨ ਮਾਨ ਦਾ ਜਨਮ 26 ਫਰਵਰੀ 1990 ਨੂੰ ਮਾਨਸਾ 'ਚ ਹੋਇਆ ਸੀ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download

ਅਨਮੋਲ ਗਗਨ ਮਾਨ ਦਾ ਪੂਰਾ ਨਾਂ ਗਗਨਦੀਪ ਕੌਰ ਹੈ। ਗਾਇਕੀ ਦੇ ਨਾਲ-ਨਾਲ ਅਨਮੋਲ ਗਗਨ ਮਾਨ ਨੂੰ ਲਿਖਣ ਦਾ ਵੀ ਸ਼ੌਂਕ ਸੀ। ਅਨਮੋਲ ਗਗਨ ਮਾਨ ਨੇ ਪੰਜਾਬੀ ਗੀਤ ਸੰਗੀਤ 'ਚ ਕਈ ਨਾਮਵਰ ਸਖਸ਼ੀਅਤਾਂ ਨਾਲ ਦੋਗਾਣੇ ਤੇ ਗੀਤ ਗਾਏ ਹਨ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download

ਹਾਲ ਹੀ 'ਚ ਅਨਮੋਲ ਗਗਨ ਮਾਨ ਦੇ ਫੈਨਜ਼ ਨੇ ਉਨ੍ਹਾਂ ਦਾ ਜਨਮਦਿਨ ਬੇਹੱਦ ਖਾਸ ਤਰੀਕੇ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਅਨਮੋਲ ਗਗਨ ਮਾਨ ਨੇ ਰਾਤ 12 ਵਜੇ ਆਪਣੇ ਪਰਿਵਾਰ ਨਾਲ ਵੀ ਜਨਮਦਿਨ ਸੈਲੀਬ੍ਰੇਟ ਕੀਤਾ।

 PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download
ਅਨਮੋਲ ਗਗਨ ਮਾਨ ਪੰਜਾਬ ਦੀਆਂ ਨਾਮਵਰ ਗਾਇਕਾਵਾਂ 'ਚੋਂ ਇਕ ਹੈ। ਅਨਮੋਲ ਗਗਨ ਮਾਨ ਨੇ ਸਾਲ 2017 'ਚ ਇਕ ਨਵਾਂ ਉਪਰਾਲਾ ਕੀਤਾ ਸੀ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲੀ ਵਾਰ ਕੁੜੀਆਂ ਦਾ ਬੈਂਡ ਬਣਾਇਆ ਸੀ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download

ਅਨਮੋਲ ਗਗਨ ਮਾਨ ਨੇ ਸੁਰੀਲੀ ਆਵਾਜ਼ ਦੇ ਜ਼ਰੀਏ ਬਹੁਤ ਘੱਟ ਸਮੇਂ 'ਚ ਦਰਸ਼ਕਾਂ 'ਚ ਖਾਸ ਪਛਾਣ ਕਾਇਮ ਕੀਤੀ। ਉਨ੍ਹਾਂ ਨੇ ਹਮੇਸ਼ਾ ਹੀ ਸੱਭਿਆਚਾਰਕ ਦਾਇਰੇ 'ਚ ਰਹਿ ਕੇ ਹੀ ਗਾਉਣ ਦਾ ਪ੍ਰਣ ਨਿਭਾਇਆ ਹੈ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download

ਉਨ੍ਹਾਂ ਵਲੋਂ ਗਾਏ ਗਏ ਗੀਤ 'ਸੋਹਣੀ', 'ਕੌਰ', 'ਸ਼ੌਕੀਨ ਜੱਟ', 'ਪਤੰਦਰ' ਵਰਗੇ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਹਮੇਸ਼ਾ ਹੀ ਉਨ੍ਹਾਂ ਦੇ ਗੀਤ ਪੰਜਾਬੀ ਸੱਭਿਆਚਾਰਕ ਦਾ ਰੰਗ ਬਿਖੇਰਦੇ ਹਨ। ਅਨਮੋਲ ਗਗਨ ਮਾਨ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਹੈ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download
ਦੱਸ ਦਈਏ ਕਿ ਅਨਮੋਲ ਗਗਨ ਮਾਨ ਨੇ ਸਾਲ 2004 'ਚ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ। ਉਨ੍ਹਾਂ ਨੇ ਇੰਗਲੈਂਡ ਤੇ ਰੂਸ 'ਚ ਹੋਏ ਇਕ ਮੁਕਾਬਲੇ 'ਚ ਪੰਜਾਬ ਦੇ ਲੋਕ ਨਾਚ ਝੂਮਰ, ਗਿੱਧਾ ਅਤੇ ਭੰਗੜੇ 'ਚ ਪਰਫਾਰਮ ਕਰਕੇ ਮੁਕਾਬਲਾ ਜਿੱਤਿਆ ਸੀ। ਉਨ੍ਹਾਂ ਨੇ ਚੰਡੀਗੜ੍ਹ ਦੇ ਡੀ. ਏ. ਵੀ. ਕਾਲਜ 'ਚ ਸਿੱਖਿਆ ਹਾਸਲ ਕੀਤੀ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download

ਮਨੋਵਿਗਿਆਨ 'ਤੇ ਮਿਊਜ਼ਿਕ 'ਚ ਸਿੱਖਿਆ ਹਾਸਲ ਕਰਨ ਵਾਲੀ ਅਨਮੋਲ ਇਕ ਅਜਿਹੀ ਸ਼ਖਸ਼ੀਅਤ ਹੈ, ਜਿਸਦੀ ਜ਼ਿੰਦਗੀ 'ਚ ਸੰਗੀਤ 'ਤੇ ਖੇਡਾਂ ਮੁੱਖ ਭੂਮਿਕਾ ਰੱਖਦੀਆਂ ਹਨ। ਉਨ੍ਹਾਂ ਦੀ ਇਕ ਕਿਤਾਬ 'ਹਾਓ ਟੂ ਬੀ ਏ ਰੀਅਲ ਹਿਊਮਨ' ਵੀ ਰਿਲੀਜ਼ ਹੋ ਚੁੱਕੀ ਹੈ। ਇਸ ਕਿਤਾਬ 'ਚ ਅਨਮੋਲ ਨੇ ਆਪਣੇ ਮਨ 'ਚ ਆਉਣ ਵਾਲੇ ਕੁਝ ਵਿਚਾਰਾਂ ਨੂੰ ਲਿਖਤਾਂ ਦਾ ਰੂਪ ਦਿੱਤਾ ਹੈ।

PunjabKesari,ਅਨਮੋਲ ਗਗਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,anmol gagan maan image hd photo download

Tags: Anmol Gagan Maan Punjabi Singer Birthdays in Punjabi Att Karvati Royal Jatti Velly Film Star Birthday ਫ਼ਿਲਮ ਸਟਾਰ ਜਨਮਦਿਨ

Edited By

Sunita

Sunita is News Editor at Jagbani.