FacebookTwitterg+Mail

ਅਨਮੋਲ ਗਗਨ ਮਾਨ ਨੇ ਸਰਕਾਰ ਤੇ ਰਾਜਨੀਤਿਕ ਪਾਰਟੀਆਂ ਨੂੰ ਲਿਆ ਲੰਮੇ ਹੱਥੀਂ

anmol gagan maan express grief on death of fatehveer
12 June, 2019 09:54:59 AM

ਜਲੰਧਰ (ਬਿਊਰੋ) — ਫਤਿਹਵੀਰ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ 'ਚ ਵੀ ਇਸ ਖਬਰ ਤੋਂ ਬਾਅਦ ਕਾਫੀ ਨਾਰਾਜ਼ ਗੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ਾਸਨ ਨੂੰ ਖੂਬ ਲਾਹਣਤਾਂ ਪਾ ਰਹੇ ਹਨ। ਹਰ ਮੁੱਦੇ 'ਤੇ ਬੇਬਾਕੀ ਨਾਲ ਬੋਲਣ ਵਾਲੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਸਰਕਾਰ ਸਮੇਤ ਬਾਕੀ ਰਾਜਨੀਤੀ ਪਾਰਟੀਆਂ ਨੂੰ ਖੂਬ ਲਾਹਨਤਾਂ ਪਾਈਆਂ ਅਤੇ ਲੋਕਾਂ ਨੂੰ ਸਰਕਾਰ ਦੇ ਕੋੜੇ ਸੱਚ ਤੋਂ ਜਾਣੂ ਕਰਵਾਇਆ।

ਅਨਮੋਲ ਗਗਨ ਮਾਨ ਨੇ ਕਿਹਾ ''ਲੋਕਾਂ ਦੀਆਂ ਬਣਾਈਆਂ ਸਰਕਾਰਾਂ ਵਲੋਂ ਵੀ ਲੋਕਾਂ ਨੂੰ ਕੋਈ ਸੂਹਲਤ ਨਹੀਂ ਮਿਲਦੀ। ਜੇਕਰ ਸਰਕਾਰ ਪੂਰੀ ਟੈਕਨੋਲਜੀ ਨਾਲ ਫਤਿਹਵੀਰ ਨੂੰ ਬਾਹਰ ਕੱਢਦੇ ਤਾਂ ਸ਼ਾਇਦ ਉਹ ਬੱਚ ਜਾਂਦਾ। ਅਸੀਂ ਪੰਜਾਬ ਦੇ ਲੋਕ ਇੰਨੇ ਕਮਲੇ ਹੋ ਗਏ ਹਾਂ ਅਸੀਂ ਹਰ ਸਾਲ ਮੂਰਖ ਬਣਦੇ ਹਾਂ ਅਤੇ ਸਰਕਾਰ ਸਾਨੂੰ ਮੂਰਖ ਬਣਾਉਂਦੀ ਹੈ। ਅਸੀਂ ਲੋਕ ਵੀ 1500-2000 ਰੁਪਏ 'ਚ ਆਪਣੀ ਵੋਟ ਵੇਚ ਕੇ ਇਨ੍ਹਾਂ ਲੋਕਾਂ ਦੀ ਸਰਕਾਰ ਬਣਾਉਂਦੇ ਹਾਂ ਅਤੇ 2000 ਪਿੱਛੇ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਪੂਰੇ 5 ਸਾਲ ਲਈ ਦਾਅ 'ਤੇ ਲਾ ਦਿੰਦੇ ਹੋ। ਦੇਸ਼ ਦੇ ਮੁੱਖ ਮੰਤਰੀ 90 ਘੰਟਿਆਂ ਬਾਅਦ ਟਵੀਟ ਕਰ ਰਹੇ ਹਨ। ਅਸੀਂ ਤੁਹਾਨੂੰ ਚੁਣਿਆ ਤਾਂ ਕਿ ਤੁਸੀਂ ਸਾਡੇ ਲਈ ਕੰਮ ਕਰੋਗੇ। ਤੁਸੀਂ ਸਿਰਫ ਟਵੀਟ ਕਰਨ ਜੋਗੇ ਹੋ? ਇਸ ਦੌਰਾਨ ਅਨਮੋਲ ਗਗਨ ਮਾਨ ਨੇ ਬਾਦਲ ਨੂੰ ਵੀ ਲੰਮੇ ਹੱਥੀਂ ਲੈਂਦਿਆ ਕਿਹਾ ਕਿ, ''ਤੁਸੀਂ ਵੀ ਇਸ ਤੋਂ ਪਹਿਲਾ ਦੀ ਸਰਕਾਰ ਸੀ। ਤੁਸੀਂ ਵੀ ਕੁਝ ਕਰ ਸਕਦੇ ਸੀ।'' ਲੋਕਾਂ ਲਈ ਰੱਬ ਬਣੋ ਗੁੰਡੇ ਨਾ ਬਣੋ। ਲੋਕਾਂ ਦੇ ਦਿਲਾਂ 'ਚ ਪਿਆਰ ਪੈਦਾ ਕਰੋ ਨਾ ਕਿ ਡਰ। ਫਤਿਹਵੀਰ ਨੂੰ ਬਾਹਰ ਕੱਢਣ ਵਾਲੀ ਟੀਮ ਵੀ ਐਕਸਪੈਰੀਮੈਂਟ ਕਰ ਰਹੀ ਸੀ ਅਤੇ ਕਰੈਡਿਟ ਲੈਣ ਪਿੱਛੇ ਭੱਜ ਰਹੀ ਸੀ।

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial) on Jun 11, 2019 at 5:20am PDT


ਦੱਸ ਦਈਏ ਕਿ ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਨੇ ਸਰਕਾਰ ਵਲੋਂ ਵੋਟਾਂ ਸਬੰਧੀ ਕੱਢੀਆਂ ਜਾਣ ਵਾਲੀਆਂ ਰੈਲੀਆਂ ਬਾਰੇ ਬੋਲਦਿਆ ਕਿਹਾ ਕਿ ''ਜੇਕਰ ਤੁਸੀਂ ਲੋਕਾਂ ਲਈ ਕੰਮ ਕਰੋਗੇ ਤਾਂ ਤੁਹਾਨੂੰ ਰੈਲੀਆਂ ਕੱਢਣ ਦੀ ਵੀ ਲੋੜ ਨਹੀਂ ਪੈਣੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਅਜਿਹੀਆਂ ਪਾਰਟੀਆਂ ਨੂੰ ਵੋਟਾਂ ਪਾਉਣੀਆਂ ਬੰਦ ਕਰੋ, ਜੋ ਤੁਹਾਡੇ ਮਾੜੇ ਸਮੇਂ 'ਚ ਤੁਹਾਡਾ ਸਾਥ ਨਹੀਂ ਦਿੰਦੀ। ਮੈਂ ਅੱਜ ਤੱਕ ਕਿਸੇ ਨੂੰ ਇਸੇ ਕਰਕੇ ਵੋਟ ਨਹੀਂ ਪਾਈ।''


Tags: Anmol Gagan MaanDeathFatehveerInstagramVideoViralPunjabi Singer

Edited By

Sunita

Sunita is News Editor at Jagbani.