ਜਲੰਧਰ (ਬਿਊਰੋ)— ਕੋਈ ਵੀ ਕਲਾਕਾਰ ਆਪਣੇ ਫੈਨਜ਼ ਕਾਰਨ ਹੀ ਬੁਲੰਦੀਆਂ 'ਤੇ ਪਹੁੰਚਦਾ ਹੈ ਤੇ ਜਦੋਂ ਫੈਨਜ਼ ਆਪਣੇ ਚਹੇਤੇ ਕਲਾਕਾਰ ਨੂੰ ਮਿਲਦੇ ਹਨ ਤਾਂ ਅਕਸਰ ਉਹ ਭਾਵੁਕ ਹੋ ਜਾਂਦੇ ਹਨ। ਅਜਿਹੀ ਹੀ ਇਕ ਵੀਡੀਓ ਸਾਹਮਣੇ ਆਈ ਹੈ ਅਨਮੋਲ ਗਗਨ ਮਾਨ ਤੇ ਉਨ੍ਹਾਂ ਦੀ ਇਕ ਫੈਨ ਦੀ।ਦੱਸਣਯੋਗ ਹੈ ਕਿ ਇਹ ਫੈਨ ਇਕ ਔਰਤ ਹੈ, ਜੋ ਅਨਮੋਲ ਗਗਨ ਮਾਨ ਨੂੰ ਇਕ ਸ਼ਾਪਿੰਗ ਮਾਲ 'ਚ ਮਿਲੀ। ਇਸ ਔਰਤ ਨੇ ਜਦੋਂ ਅਨਮੋਲ ਨੂੰ ਦੇਖਿਆ ਤਾਂ ਇਕਦਮ ਭਾਵੁਕ ਹੋ ਗਈ। ਅਨਮੋਲ ਗਗਨ ਮਾਨ ਨੇ ਪਹਿਲਾਂ ਉਸ ਔਰਤ ਨੂੰ ਚੁੱਪ ਕਰਵਾਇਆ ਤੇ ਫਿਰ ਗਲੇ ਲਗਾ ਕੇ ਉਸ ਨਾਲ ਵੀਡੀਓ ਬਣਾਈ।
ਅਨਮੋਲ ਨੇ ਇਹ ਭਾਵੁਕ ਕਰ ਦੇਣ ਵਾਲਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ ਹੈ, 'I love You Aunty , Aunty Ji De Phone Da Camera Nai Chalya main keha main Pa dinni a video . i love my Fans'
ਅਨਮੋਲ ਗਗਨ ਮਾਨ ਪੰਜਾਬੀ ਮਿਊਜ਼ਿਕ ਇੰਡਸ਼ਟਰੀ ਦੀ ਮਸ਼ਹੂਰ ਗਾਇਕਾ ਹੈ। ਉਸ ਨੇ 'ਪਸੰਦ ਤੇਰੀ', 'ਵੱਲਾਂ ਵਾਲੀ ਪੱਗ', 'ਸੂਟ', 'ਘੈਂਟ ਪ੍ਰਪੋਜ਼', 'ਨੱਖਰੋ', 'ਪਟੋਲਾ' ਤੇ 'ਰਾਇਲ ਜੱਟੀ' ਵਰਗੇ ਕਈ ਹਿੱਟ ਗੀਤ ਦਿੱਤੇ ਹਨ।