FacebookTwitterg+Mail

ਅਨਮੋਲ ਗਗਨ ਮਾਨ ਨੇ ਇਕ ਵਾਰ ਫਿਰ ਸਰਕਾਰ ਨੂੰ ਲਿਆ ਲੰਮੇ ਹੱਥੀਂ (ਵੀਡੀਓ)

anmol gagan maan live stage show about governments
10 July, 2019 01:51:26 PM

ਜਲੰਧਰ (ਬਿਊਰੋ) : ਬੇਬਾਕ ਸੋਚ ਤੇ ਵਿਚਾਰਾਂ ਨੂੰ ਲੋਕਾਂ ਅੱਗੇ ਬੇਹੱਦ ਸੁਚੱਜੇ ਢੰਗ ਨਾਲ ਰੱਖਣ ਵਾਲੀ ਅਨਮੋਲ ਗਗਨ ਮਾਨ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ। ਅਨਮੋਲ ਗਗਨ ਮਾਨ ਕਈ ਵਾਰ ਸ਼ੋਸ਼ਲ ਮੀਡੀਆ ਦੇ ਜਰੀਏ ਸਮਾਜਿਕ ਕੁਰੀਤੀਆਂ ਖੁੱਲ੍ਹ ਕੇ ਬੋਲ ਚੁੱਕੀ ਹੈ। ਹਾਲ ਹੀ 'ਚ ਅਨਮੋਲ ਗਗਨ ਮਾਨ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਬੋਲਦੇ ਹੋਏ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਹੈ। ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਰਕਾਰੀ ਨੀਤੀਆਂ ਅਤੇ ਢਾਂਚੇ 'ਤੇ ਕਈ ਸਵਾਲ ਖੜ੍ਹੇ ਕੀਤੇ। ਇਸ ਲਾਈਵ ਸ਼ੋਅ ਦੌਰਾਨ ਅਨਮੋਲ ਗਗਨ ਮਾਨ ਨੇ ਕਿਹਾ ''ਸਭ ਤੋਂ ਗੰਦੀ ਨੀਤੀ ਪ੍ਰਧਾਨ ਮੰਤਰੀ ਅਪਨਾ ਰਿਹਾ ਹੈ, ਇਥੇ ਕੋਕਾ ਕੋਲਾ, ਪੈਪਸੀ, ਕੋਲਗੇਟ ਵਰਗੀਆਂ ਵਿਦੇਸ਼ੀ ਕੰਪਨੀਆਂ ਰਾਜ ਕਰ ਰਹੀਆਂ ਨੇ ਅਤੇ ਸਾਡਾ ਲੋਕਲ ਉਦਯੋਗ ਬਰਬਾਦ ਕਰ ਦਿੱਤਾ। ਸਾਡੀਆਂ ਸਰਕਾਰਾਂ ਕਰਜੇ ਹੇਠ ਦੱਬੀਆਂ ਗਈਆਂ ਹਨ। ਸਰਕਾਰਾਂ ਲੋਕਾਂ ਦੇ ਭੋਲੇਪਣ ਦਾ ਫਾਇਦਾ ਚੁੱਕ ਰਹੀਆਂ ਹਨ ਤੇ ਜਦੋਂ ਅਸੀਂ ਸਰਕਾਰਾਂ ਦੇ ਫੈਸਲੇ 'ਤੇ ਸਵਾਲ ਨਹੀਂ ਚੁੱਕਦੇ ਤਾਂ ਸਾਡਾ ਹੀ ਨੁਕਸਾਨ ਹੁੰਦਾ ਹੈ।''

 
 
 
 
 
 
 
 
 
 
 
 
 
 
 
 

A post shared by ਅਨਮੋਲ ਗਗਨ ਮਾਨ (@anmolgaganmaanofficial) on Jul 9, 2019 at 10:33pm PDT


ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਵੀ ਕੋਈ ਅਜਿਹੀ ਘਟਨਾ ਸਮਾਜ 'ਚ ਹੁੰਦੀ ਹੈ, ਜਿਸ ਨਾਲ ਹਰ ਕਿਸੇ ਦਾ ਦਿਲ ਦੁੱਖੀ ਹੁੰਦਾ ਹੈ ਤਾਂ ਉਸ 'ਤੇ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਨਮੋਲ ਦੇ ਇਸੇ ਬੇਬਾਕ ਅੰਦਾਜ਼ ਦੇ ਚਲਦਿਆਂ ਲੱਖਾਂ ਦੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਗੀਤਾਂ ਦੇ ਨਾਲ-ਨਾਲ ਉਨ੍ਹਾਂ ਦੀ ਸੋਚ ਨੂੰ ਵੀ ਸਲਾਮ ਕਰਦੇ ਹਨ।
ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ ਇਸ ਸ਼ਾਨਦਾਰ ਸੰਗੀਤਕ ਸਫਰ 'ਚ ਬਹੁਤ ਸਾਰੇ ਹਿੱਟ ਗੀਤ ਗਾ ਚੁੱਕੀ ਹੈ, ਜਿੰਨ੍ਹਾਂ 'ਚ 'ਪਸੰਦ ਤੇਰੀ', 'ਸੂਟ', 'ਵਲਾਂ ਵਾਲੀ ਪੱਗ', 'ਘੈਂਟ ਪ੍ਰਪੋਜ਼', 'ਕੋਕਾ ਕੋਲਾ V/S ਮਿਲਕ' ਆਦਿ ਵਰਗੇ ਗੀਤ ਸ਼ਾਮਲ ਹਨ। ਉਨ੍ਹਾਂ ਦੀਆਂ ਅਜਿਹੀਆਂ ਵੀਡੀਓਜ਼ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


Tags: Anmol Gagan MaanInstagram VideoViralPunjab SarkarPunjabi Singer

Edited By

Sunita

Sunita is News Editor at Jagbani.