FacebookTwitterg+Mail

ਅਨਮੋਲ ਗਗਨ ਮਾਨ ਨੇ ਬਾਂਹ 'ਤੇ ਬਣਵਾਇਆ 'ਸ਼ੇਰਨੀ ਦਾ ਟੈਟੂ', ਮਾਂ ਲਈ ਲਿਖਵਾਏ ਭਾਵੁਕ ਸ਼ਬਦ

anmol gagan maan make a tattoo on arm for his mother
16 November, 2019 12:27:52 PM

ਜਲੰਧਰ (ਬਿਊਰੋ) — ਸਿਤਾਰਿਆਂ 'ਚ ਸਰੀਰ 'ਤੇ ਕੋਈ ਨਾ ਕੋਈ ਟੈਟੂ ਖੁਦਵਾਉਣ ਦਾ ਚਲਣ ਕਾਫੀ ਚਰਚਾ 'ਚ ਹੈ। ਹਰ ਕੋਈ ਸਿਤਾਰਾ ਆਪਣੇ ਕਿਸੇ ਕਰੀਬੀ ਅਤੇ ਜਾਂ ਫਿਰ ਆਪਣੇ ਚਰਿੱਤਰ ਨੂੰ ਦਰਸਾਉਂਦਾ ਟੈਟੂ ਬਣਵਾ ਰਿਹਾ ਹੈ। ਪੰਜਾਬ ਦੀ ਦਮਦਾਰ ਗਾਇਕਾ ਅਨਮੋਲ ਗਗਨ ਮਾਨ ਦਾ ਨਾਂ ਵੀ ਇਸ ਲਿਸਟ 'ਚ ਜੁੜ ਚੁੱਕਿਆ ਹੈ। ਜੀ ਹਾਂ ਉਨ੍ਹਾਂ ਆਪਣੀ ਬਾਂਹ 'ਤੇ ਸ਼ੇਰਨੀ ਤੇ ਸ਼ੇਰਨੀ ਦੇ ਬੱਚੇ ਦਾ ਟੈਟੂ ਬਣਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਮਾਂ ਲਈ ਭਾਵੁਕ ਸ਼ਬਦ ਵੀ ਲਿਖੇ ਹਨ। ਅਨਮੋਲ ਗਗਨ ਮਾਨ ਨੇ ਲਿਖਵਾਇਆ, ''ਮੇਰੀ ਮਾਂ ਮੇਰਾ ਰੱਬ।'' ਦੱਸ ਦਈਏ ਇਸ ਤੋਂ ਪਹਿਲਾਂ ਜੀ ਖਾਨ ਅਤੇ ਅਫਸਾਨਾ ਖਾਨ ਵਰਗੇ ਗਾਇਕ ਵੀ ਆਪਣੇ ਟੈਟੂ ਦਾ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕਰ ਚੁੱਕੇ ਹਨ, ਜਿਹੜੇ ਕਾਫੀ ਵਾਇਰਲ ਹੋਏ। ਅਨਮੋਲ ਗਗਨ ਮਾਨ ਦਾ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

Meri Maa Mera Rab #Sherni #Soon

A post shared by Anmol Gagan Maan (@anmolgaganmaanofficial) on Nov 14, 2019 at 3:55am PST

ਦੱਸ ਦਈਏ ਅਨਮੋਲ ਗਗਨ ਮਾਨ ਦਾ ਸ਼ੇਰਨੀ ਗੀਤ ਵੀ ਜਲਦ ਰਿਲੀਜ਼ ਹੋਣ ਵਾਲਾ ਹੈ, ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਟੀਜ਼ਰ 'ਚ ਅਨਮੋਲ ਗਗਨ ਮਾਨ ਦਾ ਸ਼ੇਰਨੀ ਵਰਗਾ ਕਿਰਦਾਰ ਹੀ ਨਜ਼ਰ ਆ ਰਿਹਾ ਹੈ, ਜਿਸ 'ਚ ਦਹੇਜ਼ ਮੰਗ ਰਹੇ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਲਤਾੜ ਰਹੀ ਹੈ। ਗੀਤ ਤੋਂ ਪਹਿਲਾਂ ਉਨ੍ਹਾਂ ਟੈਟੂ ਖੁਣਵਾ ਇਹ ਵੀ ਸੰਦੇਸ਼ ਦਿੱਤਾ ਹੈ ਕਿ ਲੜਕੀਆਂ ਵੀ ਕਿਸੇ ਸ਼ੇਰਨੀ ਤੋਂ ਘੱਟ ਨਹੀਂ ਹੁੰਦੀਆਂ ਹਨ।


Tags: Anmol Gagan MaanMake A TattooArmMotherPunjabi Celebrity

Edited By

Sunita

Sunita is News Editor at Jagbani.