FacebookTwitterg+Mail

ਅਨਮੋਲ ਗਗਨ ਮਾਨ ਦਾ ਗੀਤ ‘ਪਰਾਈਸਲੈੱਸ ਨਾਰ’ ਰਿਲੀਜ਼ (ਵੀਡੀਓ)

anmol gagan maan new song priceless naar
03 September, 2019 11:26:14 AM

ਜਲੰਧਰ (ਬਿਊਰੋ) — ਹਰ ਮੁੱਦੇ ’ਤੇ ਬੇਬਾਕੀ ਨਾਲ ਬੋਲਣ ਵਾਲੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦਾ ਨਵਾਂ ਗੀਤ ‘ਪਰਾਈਸਲੈੱਸ ਨਾਰ’ ਰਿਲੀਜ਼ ਹੋ ਚੁੱਕਾ ਹੈ। ਅਨਮੋਲ ਗਗਨ ਮਾਨ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ’ਚ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ‘ਪਰਾਈਸਲੈੱਸ ਨਾਰ’ ਗੀਤ ਦੇ ਬੋਲ ਰਣਬੀਰ ਗਰੇਵਾਲ ਨੇ ਲਿਖੇ ਹਨ, ਜਦੋਂ ਕਿ ਗੀਤ ਨੂੰ ਮਿਊਜ਼ਿਕ ਸੁਖਜਿੰਦ ਢਿੱਲੋਂ ਨੇ ਦਿੱਤਾ ਹੈ। ‘ਪਰਾਈਸਲੈੱਸ ਨਾਰ’ ਗੀਤ ’ਚ ਅਨਮੋਲ ਗਗਨ ਮਾਨ ਨੇ ਮੁਟਿਆਰ ਦੇ ਮਹਿੰਗੇ ਨਖਰਿਆਂ ਤੇ ਅਦਾਵਾਂ ਦੀ ਗੱਲ ਕੀਤੀ ਹੈ, ਜਿਸ ਨੂੰ ਪੂਰਾ ਕਰਨਾ ਹਰ ਕਿਸੇ ਦੇ ਵਸ ’ਚ ਨਹੀਂ ਹੁੰਦੀ। ਅਨਮੋਲ ਗਗਨ ਮਾਨ ਇਸ ਗੀਤ ਦੀ ਫੀਚਰਿੰਗ ‘ਚ ਖੁਦ ਹੀ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਜੱਟੀ ਦੇ ਨਖਰਿਆਂ ਅਤੇ ਸੌਂਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਸ਼ੌਂਕਾਂ ਨੂੰ ਪੂਰਾ ਕਰਨ ਲਈ ਭਾਵੇਂ ਲੰਡਨ ਤੋਂ ਵੀ ਲਹਿੰਗਾ ਕਿਉਂ ਨਾ ਮੰਗਵਾਉਣਾ ਪਵੇ ਇਸ ਲਈ ਵੀ ਕੋਈ ਗੁਰੇਜ਼ ਨਹੀਂ ਕਰਦੀ । ‘ਪਰਾਈਸਲੈੱਸ’ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।  


ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ ਇਸ ਤੋਂ ਪਹਿਲਾਂ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ’ਚ ਪਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: Priceless NaarAnmol Gagan MaanOfficial VideoNew Punjabi SongSaga Music

Edited By

Sunita

Sunita is News Editor at Jagbani.