FacebookTwitterg+Mail

ਦਿਲ ਜਿੱਤ ਰਹੀਆਂ ਨੇ ਅਨਮੋਲ ਗਗਨ ਮਾਨ ਦੀਆਂ ਇਹ ਖਾਸ ਤਸਵੀਰਾਂ

anmol gagan maan shared her picture from the set of nanak song
02 November, 2019 09:51:46 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਚਿੱਟੇ ਰੰਗ ਦੇ ਕੁੜਤੇ ਪਜਾਮੇ ਅਤੇ ਸਿਰ 'ਤੇ ਦਸਤਾਰ ਵਾਲੀ ਲੁੱਕ 'ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ।

ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਮੇਰਾ ਗੀਤ 'ਨਾਨਕ' ਅਗਲੇ ਦੋ ਦਿਨਾਂ 'ਚ ਰਿਲੀਜ਼ ਕਰ ਰਹੇ ਹਾਂ... ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ…ਉਮੀਦ ਹੈ ਤੁਸੀਂ ਪਸੰਦ ਕਰੋਗੇ... ਬਹੁਤ ਦਿਲ ਦੇ ਕਰੀਬ ਆ ਇਹ ਧਾਰਮਿਕ ਗੀਤ।''


ਦੱਸ ਦਈਏ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਨਾਨਕ' ਟਾਈਟਲ ਹੇਠ ਧਾਰਮਿਕ ਗੀਤ ਲੈ ਕੇ ਆ ਰਹੇ ਹਨ। ਗੀਤ ਦੇ ਬੋਲ, ਗਾਇਕੀ ਤੇ ਨਿਰਦੇਸ਼ਨ ਖੁਦ ਅਨਮੋਲ ਗਗਨ ਮਾਨ ਨੇ ਕੀਤੀ ਹੈ। ਗੀਤ ਨੂੰ ਸੰਗੀਤ ਹਕੀਮ ਨੇ ਦਿੱਤਾ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।


Tags: Anmol Gagan MaanShared PictureNanakNew SongUpcomingPunjabi Celebrity

Edited By

Sunita

Sunita is News Editor at Jagbani.