FacebookTwitterg+Mail

'ਓਵਰ ਸਪੀਡ' ਗੀਤ ਨਾਲ ਪਰਦੇ 'ਤੇ ਜਲਦ ਦਸਤਕ ਦੇਵੇਗੀ ਅਨਮੋਲ ਗਗਨ ਮਾਨ

anmol gagan maan upcoming song over speed
12 May, 2019 12:43:06 PM

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ, ਜੋ ਕਿ ਆਪਣੀ ਦਮਦਾਰ ਆਵਾਜ਼ ਤੇ ਬੇਬਾਕ ਬੋਲਣ ਵਾਲੇ ਅੰਦਾਜ਼ ਲਈ ਜਾਣੀ ਜਾਣ ਅਨਮੋਲ ਗਗਨ ਮਾਨ ਜਲਦ ਆਪਣੇ ਨਵੇਂ ਗੀਤ 'ਓਵਰ ਸਪੀਡ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੀ ਹੈ।  ਦਰਅਸਲ ਹਾਲ ਹੀ 'ਚ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਗੀਤ 'ਓਵਰ ਸਪੀਡ' ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਨੂੰ ਅਨਮੋਲ ਗਗਨ ਮਾਨ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਦੋਂਕਿ ਗੀਤ ਦੇ ਬੋਲ ਤੇਜੀ ਸਰਾਓ ਤੇ ਗੈਰੀ ਅਟਵਾਲ ਨੇ ਵਲੋਂ ਲਿਖੇ ਗਏ ਹਨ। ਅਨਮੋਲ ਗਗਨ ਮਾਨ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾਵੇਗਾ।


ਦੱਸ ਦਈਏ ਕਿ ਅਨਮੋਲ ਗਗਨ ਮਾਨ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ, ਜਿਨ੍ਹਾਂ 'ਚ 'ਚੰਡੀਗੜ੍ਹ', 'ਪਸੰਦ ਤੇਰੀ', 'ਵਲਾਂ ਵਾਲੀ ਪੱਗ', 'ਅੱਤ ਕਰਵਾਤੀ', 'ਸੂਟ', 'ਨਖਰੋਂ', 'ਰਾਇਲ ਜੱਟੀ', 'ਕੁੰਡੀ ਮੁੱਛ' ਤੇ 'ਟਰਾਲੇ' ਆਦਿ ਸ਼ਾਮਲ ਹਨ।


Tags: Anmol Gagan MaanPosterUpcoming SongOver SpeedT SeriesPunjabi Singer

About The Author

sunita

sunita is content editor at Punjab Kesari