ਮੁੰਬਈ(ਬਿਊਰੋ)— ਤੇਲੁਗੂ ਫਿਲਮ ਅਦਾਕਾਰਾ ਅਨਪੂਰਣਾ ਦੀ ਧੀ ਕ੍ਰਿਤੀ ਨੇ ਕਥਿਤ ਤੌਰ 'ਤੇ ਸ਼ਨੀਵਾਰ ਸ਼ਨੀਵਾਰ ਆਤਮ ਹੱਤਿਆ ਕਰ ਲਈ। ਪੁਲਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਸ਼ਨੀਵਾਰ ਸਵੇਰ ਦੀ ਦੱਸੀ ਜਾ ਰਹੀ ਹੈ। ਕ੍ਰਿਤੀ ਨੇ ਕਥਿਤ ਤੌਰ 'ਤੇ ਆਪਣੇ ਘਰ 'ਚ ਹੀ ਆਤਮ ਹੱਤਿਆ ਕੀਤੀ।
'ਬੰਜਾਰਾ ਹਿੱਲਸ ਡਿਵੀਜ਼ਨ' ਦੇ ਏ. ਸੀ. ਪੀ. ਕੇਸੀ ਰਾਵ ਨੇ ਕਿਹਾ, 35 ਸਾਲਾ ਕ੍ਰਿਤੀ ਨੇ ਫਾਂਸੀ ਲਾ ਕੇ ਆਤਮ ਹੱਤਿਆ ਕੀਤੀ ਹੈ। ਕ੍ਰਿਤੀ ਦਾ ਇਕ ਬੱਚਾ ਵੀ ਹੈ। ਕ੍ਰਿਤੀ ਨੂੰ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਸਨ, ਜਿਨ੍ਹਾਂ ਕਾਰਨ ਉਸ ਨੇ ਇਹ ਕਮਦ ਚੁੱਕਿਆ।