ਮੁੰਬਈ(ਬਿਊਰੋ)— ਭਾਰਤ ਰਤਨ ਨਾਲ ਸਨਮਾਨਤ ਸਵ. ਸਿਤਾਰਵਾਦਕ ਪੰਡਤ ਰਵੀਸ਼ੰਕਰ ਦੀ ਪਤਨੀ ਦਿੱਗਜ ਸੰਗੀਤਕਾਰ ਅੰਨਪੂਰਣਾ ਦੇਵੀ ਦਾ ਸ਼ਨੀਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਿਹਾਂਤ ਹੋ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਹ 91 ਸਾਲ ਦੀ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਉਮਰ ਸਬੰਧੀ ਬੀਮਾਰੀਆਂ ਨਾਲ ਜੂਝ ਰਹੀ ਸੀ।
ਅੰਨਪੂਰਣਾ ਦੇਵੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਪ੍ਰਸਿੱਧ ਭਾਰਤੀ ਸੁਰਬਹਾਰ ਵਾਦਕ ਸੀ। ਉਹ ਅਲਾਓਦੀਨ ਖਾਨ ਦੀ ਬੇਟੀ ਸੀ। ਉਸ ਨੇ ਸਿਤਾਰਵਾਦਕ ਪੰਡਤ ਰਵੀਸ਼ੰਕਰ ਨਾਲ ਵਿਆਹ ਕਰਵਾਇਆ ਸੀ। ਬਾਅਦ 'ਚ ਉਸ ਦਾ ਵਿਆਹ ਟੁੱਟ ਗਿਆ ਸੀ।