FacebookTwitterg+Mail

ਬਚ ਸਕਦੀ ਸੀ ਓਮ ਪੁਰੀ ਦੀ ਜਾਨ, ਜਾਣੋ ਕਿਉਂ ਅਨੂਪ ਜਲੋਟਾ ਨੇ ਆਖੇ ਇਹ ਸ਼ਬਦ!

anoop jalota statement on om puri death
11 January, 2017 09:25:38 PM
ਮੁੰਬਈ— ਅਦਾਕਾਰ ਓਮ ਪੁਰੀ ਦੀ ਮੌਤ ਪਰਿਵਾਰਕ ਝਗੜੇ ਕਾਰਨ ਹੋਈ ਹੈ। ਇਹ ਦਾਅਵਾ ਭਜਨ ਗਾਇਕ, ਨਿਰਮਾਤਾ ਤੇ ਉਨ੍ਹਾਂ ਦੇ ਕਰੀਬੀ ਦੋਸਤ ਅਨੂਪ ਜਲੋਟਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਓਮ ਪੁਰੀ ਦੀ ਜਾਨ ਬਚ ਸਕਦੀ ਸੀ, ਜੇਕਰ ਉਨ੍ਹਾਂ ਨੂੰ ਇਕੱਲੇਪਣ ਦੇ ਬੇਰਹਿਮ ਹੱਥਾਂ 'ਚ ਨਾ ਛੱਡਿਆ ਜਾਂਦਾ। ਅਨੂਪ ਜਲੋਟਾ ਨੇ ਕਿਹਾ, 'ਓਮ ਪੁਰੀ ਨੂੰ ਗ਼ਮ ਖਾ ਗਿਆ। ਉਹ ਦੋ ਹਫਤਿਆਂ ਤੋਂ ਸ਼ਰਾਬ ਤੇ ਸਿਗਰਟ ਦੀ ਗ੍ਰਿਫਤ 'ਚ ਸਨ। ਉਨ੍ਹਾਂ ਦੀ ਜ਼ਿੰਦਗੀ ਉਲਝੀ ਹੋਈ ਸੀ। ਉਹ ਇਕੱਠੇ ਦੋਵਾਂ ਪਤਨੀਆਂ ਨਾਲ ਰਿਸ਼ਤੇ 'ਚ ਸੰਤੁਲਨ ਬਣਾਉਣਾ ਚਾਹੁੰਦੇ ਸਨ। ਇਸ ਬਾਰੇ ਉਨ੍ਹਾਂ ਦੀ ਪਤਨੀ ਸੀਮਾ ਕਪੂਰ ਸਾਥ ਦੇ ਰਹੀ ਸੀ ਪਰ ਦੂਜੀ ਪਤਨੀ ਨੰਦਿਤਾ ਨਾਲ ਰਿਸ਼ਤੇ ਦਾ ਪੁਲ ਸਿਰਫ ਬੇਟਾ ਇਸ਼ਾਨ ਸੀ।'
ਅਨੂਪ ਦੱਸਦੇ ਹਨ ਕਿ ਓਮ ਪੁਰੀ ਜਿਊਣਾ ਚਾਹੁੰਦੇ ਸਨ, ਸ਼ਾਇਦ ਸੀਮਾ ਦੇ ਨਾਲ। ਉਨ੍ਹਾਂ ਨੇ ਸੀਮਾ ਦੇ ਨਿਰਦੇਸ਼ਨ 'ਚ 'ਮਿਸਟਰ ਕਬਾੜੀ' 'ਚ ਕੰਮ ਵੀ ਕੀਤਾ। ਸ਼ੂਟਿੰਗ ਤੋਂ ਪਰਤਣ ਪਿੱਛੋਂ ਉਨ੍ਹਾਂ ਦੀ ਜ਼ਿੰਦਗੀ ਦੁਬਾਰਾ ਪਟੜੀ 'ਤੇ ਪਰਤੀ ਪਰ ਸ਼ਰਾਬ ਤੇ ਸਿਗਰਟ ਦੇ ਨਾਲ। ਇਸ ਤੋਂ ਸੀਮਾ ਨਾਰਾਜ਼ ਸੀ। ਇਸੇ ਕਾਰਨ ਉਹ ਉਨ੍ਹਾਂ ਨੂੰ ਮਿਲਣ ਨਹੀਂ ਆ ਰਹੀ ਸੀ। ਹਾਲਾਂਕਿ ਇਸ ਦਾ ਉਨ੍ਹਾਂ ਨੂੰ ਅਫਸੋਸ ਹੈ। ਉਹ ਕਹਿੰਦੇ ਹਨ ਕਿ ਉਸ ਰਾਤ ਜੇਕਰ ਸੀਮਾ ਨਾਲ ਹੁੰਦੀ ਤਾਂ ਸ਼ਾਇਦ ਓਮ ਪੁਰੀ ਦੀ ਜਾਨ ਬਚ ਜਾਂਦੀ।
ਉਥੇ ਨੰਦਿਤਾ ਨੇ ਤਲਾਕ ਲਈ ਅੱਠ ਕਰੋੜ ਰੁਪਏ ਮੰਗੇ ਸਨ, ਜੋ ਸਰਾਸਰ ਗ਼ਲਤ ਹੈ। ਹਾਲਾਂਕਿ ਮੈਂ ਨੰਦਿਤਾ ਨੂੰ ਵਿਲੇਨ ਨਹੀਂ ਬਣਾ ਰਿਹਾ। ਸ਼ਰਾਬ ਦੀ ਲੱਤ ਵਾਲੀ ਗੱਲ 'ਰਾਮਭਜਨ ਜ਼ਿੰਦਾਬਾਦ' ਦੀ ਟੀਮ ਵੀ ਮੰਨਦੀ ਹੈ। ਉਸ ਮੁਤਾਬਕ ਜਿਸ ਰਾਤ ਉਨ੍ਹਾਂ ਦਾ ਇੰਤਕਾਲ ਹੋਇਆ, ਉਸ ਦਿਨ ਉਹ ਦੁਪਹਿਰ ਤੋਂ ਸ਼ਰਾਬ ਪੀ ਰਹੇ ਸਨ। ਸ਼ਾਮ ਨੂੰ ਅਦਾਕਾਰ ਮਨੋਜ ਪਾਹਵਾ ਦੀ ਪਾਰਟੀ 'ਚ ਗਏ। ਉਥੇ ਵੀ ਪੀਂਦੇ ਰਹੇ। ਘਰ ਪਰਤਦੇ ਸਮੇਂ ਵੀ ਉਨ੍ਹਾਂ ਸ਼ਰਾਬ ਖ਼ਰੀਦੀ।

Tags: ਓਮ ਪੁਰੀ Om Puri ਅਨੂਪ ਜਲੋਟਾ Anoop Jalota