ਲਾਸ ਏਂਜਲਸ (ਬਿਊਰੋ)— ਮਸ਼ਹੂਰ ਅਮਰੀਕੀ ਮਾਡਲ ਏਂਤਜੇ ਉਤਗਾਰਡ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਲੇਟੈਸਟ ਤਸਵੀਰਾਂ ਰਾਹੀਂ ਇੰਟਰਨੈੱਟ 'ਤੇ ਖਲਬਲੀ ਮਚਾ ਰਹੀ ਹੈ। 22 ਸਾਲਾ ਇਸ ਅਮਰੀਕੀ ਮਾਡਲ ਨੂੰ ਕਈ ਖਿਤਾਬ ਮਿਲ ਚੁੱਕੇ ਹਨ।
ਪਲੇਅਬੁਆਏ ਮੈਗਜ਼ੀਨ ਵਲੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਤੇ ਮੈਕਸਿਮ ਵਲੋਂ ਉਸ ਨੂੰ 'ਗਿਫਟ ਫਰਾਮ ਦਿ ਇੰਸਟਾਗ੍ਰਾਮ ਗੌਡਸ' ਦਾ ਖਿਤਾਬ ਦਿੱਤਾ ਗਿਆ ਹੈ।
ਏਂਤਜੇ ਦੀ ਲੁੱਕ ਕਾਫੀ ਹੱਦ ਤਕ ਕੇਟ ਉਪਟਨ ਨਾਲ ਮਿਲਦੀ ਹੈ ਤੇ ਕਈ ਵਾਰ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਕੇਟ ਉਪਟਨ ਦਾ ਭੁਲੇਖਾ ਵੀ ਖਾ ਜਾਂਦੇ ਹਨ।
ਇਕ ਇੰਟਰਵਿਊ 'ਚ ਏਂਤਜੇ ਨੇ ਕਿਹਾ, ''ਮੈਂ ਕੇਟ ਉਪਟਨ ਵਾਂਗ ਬਣਨਾ ਚਾਹੁੰਦੀ ਸੀ। ਮੈਂ ਉਸ ਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਉਸ ਦੀ ਫੈਨ ਰਹੀ ਹਾਂ।
'ਹਾਲਾਂਕਿ ਏਂਤਜੇ ਨੂੰ ਉਪਟਨ ਨਾਲ ਤੁਲਨਾ ਕੀਤਾ ਜਾਣਾ ਪਸੰਦ ਹੈ ਪਰ ਉਸ ਨੇ ਕਿਹਾ ਕਿ ਉਸ ਕੋਲ ਕਰੀਅਰ ਦੇ ਅਲੱਗ-ਅਲੱਗ ਬਦਲ ਮੌਜੂਦ ਹਨ।
ਏਂਤਜੇ ਕਹਿੰਦੀ ਹੈ ਕਿ ਜਦੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਦਾ ਟਾਈਟਲ ਮਿਲਿਆ, ਉਦੋਂ ਉਸ ਨੂੰ ਬਹੁਤ ਖੁਸ਼ੀ ਹੋਈ ਪਰ ਉਹ ਇਸ ਤੋਂ ਕੁਝ ਜ਼ਿਆਦਾ ਚਾਹੁੰਦੀ ਹੈ।
ਉਸ ਨੇ ਐਕਟਿੰਗ ਦੀ ਦੁਨੀਆ ਨੂੰ ਜਿਊਣਾ ਹੈ। ਏਂਤਜੇ ਆਪਣੇ ਸੁਪਨੇ ਨੂੰ ਜਿਊਣ ਤੇ ਹਾਲੀਵੁੱਡ 'ਚ ਡੈਬਿਊ ਕਰਨ ਲਈ ਆਪਣੇ ਹੋਮ ਟਾਊਨ ਵਿਸਕਾਨਸਿਨ ਨੂੰ ਛੱਡ ਕੇ ਲਾਸ ਏਂਜਲਸ 'ਚ ਰਹਿਣ ਲੱਗੀ ਹੈ।
ਉਸ ਨੇ ਕਿਹਾ ਕਿ ਉਹ ਕਾਮੇਡੀ ਟੈਲੀਵਿਜ਼ਨ ਸ਼ੋਅ 'ਚ ਇਕ ਅਭਿਨੇਤਰੀ ਤੇ ਸਟਾਰ ਬਣਨ ਦੀ ਉਮੀਦ ਰੱਖਦੀ ਹੈ।