FacebookTwitterg+Mail

ਯੌਨ ਸ਼ੋਸ਼ਣ ਦੇ ਇਲਜ਼ਾਮਾਂ ਕਰਕੇ ਅਨੁ ਮਲਿਕ ਦੀ 'ਇੰਡੀਅਨ ਆਈਡਲ 10' ਤੋਂ ਛੁੱਟੀ!

anu malik
21 October, 2018 02:39:49 PM

ਮੁੰਬਈ (ਬਿਊਰੋ)— #Metoo ਅਭਿਆਨ ਦੀ ਲਪੇਟ 'ਚ ਹੁਣ ਸੰਗੀਤਕਾਰ ਅਨੁ ਮਲਿਕ ਵੀ ਆ ਚੁੱਕੇ ਹਨ। ਯੌਨ ਸ਼ੋਸ਼ਣਾ ਦਾ ਦੋਸ਼ ਲੱਗਣ 'ਤੇ ਚੈਨਲ ਨੇ ਉਨ੍ਹਾਂ ਨੂੰ 'ਇੰਡੀਅਨ ਆਈਡਲ 10' 'ਚੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ। ਅਨੁ ਮਲਿਕ ਇਸ ਸੀਜ਼ਨ 'ਚ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ। ਮਹਿਲਾਵਾਂ ਵਲੋਂ ਮਲਿਕ 'ਤੇ ਇਲਜ਼ਾਮ ਲਾਏ ਜਾਣ ਤੋਂ ਬਾਅਦ 'ਇੰਡੀਅਨ ਆਈਡਲ' ਸੀਜ਼ਨ 5 ਦੀ ਅਸਿਸਟੈਂਟ ਡਾਇਰੈਕਟਰ ਰਹੀ ਡੇਨਿਕਾ ਡਿਸੂਜ਼ਾ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਅਜਿਹੀਆਂ 2 ਮਹਿਲਾਵਾਂ ਨੂੰ ਜਾਣਦੀ ਹੈ ਜਿਨ੍ਹਾਂ ਨਾਲ ਅਨੁ ਮਲਿਕ ਨੇ ਗਲਤ ਹਰਕਤ ਕੀਤੀ ਸੀ।

ਸੂਤਰਾਂ ਮੁਤਾਬਕ ਅਨੁ ਮਲਿਕ ਹੁਣ 'ਇੰਡੀਅਨ ਆਈਡਲ' ਦੇ ਜਿਊਰੀ ਪੈਨਲ ਦਾ ਹਿੱਸਾ ਨਹੀਂ ਹਨ। ਸ਼ੋਅ ਇਸ ਦੇ ਤੈਅ ਸਮੇਂ ਮੁਤਾਬਕ ਹੀ ਸ਼ੁਰੂ ਹੋਵੇਗਾ ਅਤੇ ਇੰਡੀਅਨ ਆਈਡਲ ਦੇ 10ਵੇਂ ਸੀਜ਼ਨ 'ਚ ਖਾਸ ਟੈਲੇਂਟ ਨੂੰ ਜੱਜ ਕਰਨ ਅਤੇ ਵਿਸ਼ਾਲ-ਨੇਹਾ ਦਾ ਸਾਥ ਦੇਣ ਲਈ ਅਸੀਂ ਮਿਊਜ਼ਿਕ ਇੰਡਸਟਰੀ ਦਾ ਕੋਈ ਵੱਡਾ ਚਿਹਰਾ ਲੈ ਕੇ ਆਵਾਂਗੇ''। ਹਾਲਾਂਕਿ ਖਬਰਾਂ ਮੁਤਾਬਕ ਸੰਗੀਤਕਾਰ ਅਨੁ ਮਲਿਕ ਨੇ ਕਿਹਾ ਕਿ ਉਹ ਖੁਦ ਇਸ ਸ਼ੋਅ ਤੋਂ ਕੁਝ ਦਿਨਾਂ ਲਈ ਅਲੱਗ ਹੋ ਰਹੇ ਹਨ। ਮਲਿਕ ਨੇ ਕਿਹਾ, ''ਮੈਂ ਇੰਡੀਅਨ ਆਈਡਲ ਤੋਂ ਕੁਝ ਸਮਾਂ ਬ੍ਰੇਕ ਲੈਣ ਦਾ ਫੈਸਲਾ ਕੀਤਾ, ਕਿਉਂਕਿ ਮੈਂ ਆਪਣੇ ਕੰਮ, ਸੰਗੀਤ ਅਤੇ ਸ਼ੋਅ 'ਤੇ ਧਿਆਨ ਨਹੀਂ ਦੇ ਪਾ ਰਿਹਾ ਹਾਂ''।

ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਅਨੁ ਮਲਿਕ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਹੋਣਗੇ। ਉਹ ਸ਼ੁਰੂ ਤੋਂ ਹੀ ਇਸ ਸ਼ੋਅ ਨਾਲ ਜੁੜੇ ਹੋਏ ਸੀ। ਸ਼ਵੇਤਾ ਪੰਡਿਤ ਅਤੇ ਸੋਨਾ ਮਹਾਪਾਤਰਾ ਨੇ ਅਨੁ ਮਲਿਕ 'ਤੇ ਯੌਨ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ, ਜਿਸ ਤੋਂ ਬਾਅਦ ਦੋ ਹੋਰ ਮਹਿਲਾਵਾਂ ਨੇ ਹਾਲ ਹੀ 'ਚ ਉਨ੍ਹਾਂ 'ਤੇ ਯੌਨ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਹਨ।


Tags: Anu Malik Indian Idol 10 Metoo Judge Renuka Dsouza Music Director

Edited By

Kapil Kumar

Kapil Kumar is News Editor at Jagbani.