FacebookTwitterg+Mail

ਮੀਟੂ ਦੇ ਚਲਦਿਆਂ ਯਸ਼ਰਾਜ ਸਟੂਡੀਓਜ਼ 'ਚ ਬੈਨ ਹੋਈ ਅਨੂੰ ਮਲਿਕ ਦੀ ਐਂਟਰੀ

anu malik entry ban in yashraj studios
01 June, 2019 07:00:53 PM

ਮੁੰਬਈ (ਬਿਊਰੋ)— ਮੀਟੂ ਮੁਹਿੰਮ ਤਹਿਤ ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ 'ਤੇ ਯੌਨ ਸ਼ੋਸ਼ਣ ਦੇ ਆਰੋਪ ਲੱਗੇ। ਇਨ੍ਹਾਂ 'ਚ ਅਨੂੰ ਮਲਿਕ ਵੀ ਸ਼ਾਮਲ ਸਨ, ਜਿਨ੍ਹਾਂ 'ਤੇ ਇਕ ਨਹੀਂ, ਸਗੋਂ ਕਈ ਮਹਿਲਾਵਾਂ ਨੇ ਸ਼ੋਸ਼ਣ ਦੇ ਆਰੋਪ ਲਗਾਏ ਸਨ। ਇਨ੍ਹਾਂ ਆਰੋਪਾਂ ਦੇ ਚਲਦਿਆਂ ਅਨੂੰ ਮਲਿਕ ਨੂੰ ਬਾਲੀਵੁੱਡ ਦੇ ਕਈ ਪ੍ਰਾਜੈਕਟਸ ਤੋਂ ਇਲਾਵਾ ਇੰਡੀਅਨ ਆਈਡਲ ਦੇ ਜੱਜ ਦੀ ਕੁਰਸੀ ਤੋਂ ਵੀ ਹੱਥ ਧੋਣਾ ਪਿਆ ਸੀ। ਹੁਣ ਇਕ ਤਾਜ਼ਾ ਰਿਪੋਰਟ ਮੁਤਾਬਕ ਅਨੂੰ ਮਲਿਕ ਦੀ ਯਸ਼ਰਾਜ ਸਟੂਡੀਓਜ਼ 'ਚ ਐਂਟਰੀ ਵੀ ਬੈਨ ਕਰ ਦਿੱਤੀ ਗਈ ਹੈ।

ਸਟੂਡੀਓ ਨਾਲ ਜੁੜੇ ਇਕ ਸੂਤਰ ਮੁਤਾਬਕ ਅਨੂੰ ਮਲਿਕ ਨੂੰ ਯਸ਼ਰਾਜ ਸਟੂਡੀਓਜ਼ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਸਟੂਡੀਓ ਨੇ ਯੌਨ ਸ਼ੋਸ਼ਣ ਦੇ ਆਰੋਪੀਆਂ ਖਿਲਾਫ ਸਖਤ ਪਾਲਿਸੀ ਬਣਾ ਰੱਖੀ ਹੈ। ਕੰਪਨੀ ਨੇ ਆਰੋਪੀਆਂ ਖਿਲਾਫ ਨਾਨ-ਨੈਗੋਸ਼ੀਏਬਲ ਪਾਲਿਸੀ ਬਣਾ ਕੇ ਰੱਖੀ ਹੈ ਤਾਂ ਕਿ ਉਹ ਪੀੜਤਾਂ ਦਾ ਸਾਥ ਦੇ ਸਕਣ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਅਨੂੰ ਨੇ ਯਸ਼ਰਾਜ ਸਟੂਡੀਓਜ਼ ਦੀ 2018 'ਚ ਆਈ ਫਿਲਮ 'ਸੂਈ ਧਾਗਾ' 'ਚ ਮਿਊਜ਼ਿਕ ਦਿੱਤਾ ਸੀ।


Tags: Yashraj StudiosAnu MalikIndian IdolMeToo

Edited By

Rahul Singh

Rahul Singh is News Editor at Jagbani.