FacebookTwitterg+Mail

ਵੂਮੈੱਨਸ ਡੇ 'ਤੇ ਰਿਲੀਜ ਹੋਵੇਗੀ ਤਾਪਸੀ ਦੀ ਫਿਲਮ 'ਥੱਪੜ'

anubhav sinha s thappad to release around women s day 2020
08 July, 2019 09:15:33 AM

ਮੁੰਬਈ (ਭਾਸ਼ਾ) - ਕੁਝ ਦਿਨਾਂ ਪਹਿਲਾਂ ਖਬਰ ਆਈ ਸੀ ਕਿ 'ਮੁਲਕ' ਤੋਂ ਬਾਅਦ ਤਾਪਸੀ ਪੰਨੂ ਇਕ ਵਾਰ ਫਿਰ ਡਾਇਰੈਕਟਰ ਅਨੁਭਵ ਸਿਨ੍ਹਾ ਦੇ ਨਾਲ ਕੰਮ ਕਰਨ ਜਾ ਰਹੀ ਹੈ। ਤਾਪਸੀ ਨੇ ਆਪਣੇ ਇਸਟਾਗਰਾਮ ਅਕਾਊਂਟ 'ਤੇ ਡਾਇਰੈਕਟਰ ਅਨੁਭਵ ਸਿਨ੍ਹਾ ਦੇ ਨਾਲ ਫਿਲਮ ਦੀ ਸਕ੍ਰਿਪਟ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ। ਹੁਣ ਤਾਪਸੀ ਨੇ ਸਿਨ੍ਹਾ ਦੇ ਨਾਲ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਤਾਪਸੀ ਨੇ ਲਿਖਿਆ, ਕੁੱਝ ਚੰਗਾ ਖਾਣ ਦੇ ਨਾਲ ਇਕ ਨਵੀਂ ਸ਼ੁਰੂਆਤ। ਇਹ ਇਕ ਅਜਿਹਾ ਸਬਜੈਕਟ ਹੈ ਜੋ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਮੈਂ ਸਾਲਾਂ ਤੋਂ ਅਜਿਹਾ ਕਿਰਦਾਰ ਨਿਭਾਉਣਾ ਚਾਹੁੰਦੀ ਸੀ।

 

ਅਨੁਭਵ ਸਿਨ੍ਹਾ ਦੇ ਨਾਲ ਇਸ 'ਤੇ ਕੰਮ ਕਰਨਾ ਮਜੇਦਾਰ ਹੋਵੇਗਾ। 8 ਮਾਰਚ 2020 ਦੇ ਦਿਨ ਲਈ ਤਿਆਰ ਰਹੋ। ਇਸ ਤਰ੍ਹਾਂ ਤਾਪਸੀ ਨੇ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਅਗਲੇ ਸਾਲ ਵੂਮੈੱਨਸ ਡੇ (8 ਮਾਰਚ) ਨੂੰ ਰਿਲੀਜ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ। ਜੇਕਰ ਰਿਪੋਰਟਸ ਦੀ ਮੰਨੀਏ ਤਾਂ ਇਸ ਫਿਲਮ ਦਾ ਨਾਂ 'ਥੱਪੜ' ਰੱਖਿਆ ਗਿਆ ਹੈ ਅਤੇ ਅਗਸਤ ਦੇ ਅੰਤ ਤੱਕ ਇਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।


Tags: Anubhav SinhaThappadWomens day 2020Taapsee PannuBollywood Celebrity

Edited By

Sunita

Sunita is News Editor at Jagbani.