FacebookTwitterg+Mail

ਜਸਲੀਨ ਨਾਲ ਰਿਸ਼ਤੇ ਨੂੰ ਲੈ ਕੇ ਸਾਹਮਣੇ ਆਇਆ ਅਨੂਪ ਜਲੋਟਾ ਦੀ ਪਹਿਲੀ ਪਤਨੀ ਦਾ ਬਿਆਨ

anup jalota first wife reaction
23 September, 2018 03:01:21 PM

ਮੁੰਬਈ (ਬਿਊਰੋ)— ਟੀ. ਵੀ. ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਆਪਣੇ ਨਵੇਂ ਸੀਜ਼ਨ ਦੇ ਪਹਿਲੇ ਦਿਨ ਤੋਂ ਹੀ ਸੁਰਖੀਆਂ 'ਚ ਆ ਗਿਆ ਹੈ। 'ਬਿੱਗ ਬੌਸ' ਦੇ ਪ੍ਰੀਮੀਅਰ 'ਤੇ ਜਿਥੇ ਹਰ ਕੋਈ ਇਸ ਘਰ 'ਚ ਆਉਣ ਵਾਲੀਆਂ ਜੋੜੀਆਂ ਤੇ ਸੈਲੇਬ੍ਰਿਟੀਜ਼ ਨੂੰ ਲੈ ਕੇ ਉਤਸ਼ਾਹਿਤ ਸੀ, ਉਥੇ 65 ਸਾਲ ਦੇ ਅਨੂਪ ਜਲੋਟਾ ਨੇ ਆਪਣੀ 28 ਸਾਲ ਦੀ ਗਰਲਫਰੈਂਡ ਨਾਲ ਅਜਿਹੀ ਐਂਟਰੀ ਕੀਤੀ ਕਿ ਸਭ ਦੇਖਦੇ ਹੀ ਰਹਿ ਗਏ। ਸੋਸ਼ਲ ਮੀਡੀਆ 'ਤੇ ਅਨੂਪ ਤੇ ਜਸਲੀਨ ਹੁਣ ਟਰੈਂਡਿੰਗ 'ਚ ਰਹਿੰਦੇ ਹਨ। 'ਬਿੱਗ ਬੌਸ 12' ਦੇ ਸਭ ਤੋਂ ਚਰਚਿਤ ਮੁਕਾਬਲੇਬਾਜ਼ ਬਣ ਚੁੱਕੇ ਭਜਨ ਸਮਰਾਟ ਅਨੂਪ ਜਲੋਟਾ ਤੇ ਉਨ੍ਹਾਂ ਦੀ ਗਰਲਫਰੈਂਡ ਜਸਲੀਨ ਮਥਾਰੂ ਦੇ ਰਿਸ਼ਤੇ ਨੂੰ ਲੈ ਕੇ ਹਰ ਦਿਨ ਇਕ ਨਵੀਂ ਗੱਲ ਸਾਹਮਣੇ ਆ ਰਹੀ ਹੈ।

ਇਸ ਵਿਚਾਲੇ ਅਨੂਪ ਜਲੋਟਾ ਦੀ ਪਹਿਲੀ ਪਤਨੀ ਸੋਨਾਲੀ ਰਾਠੌੜ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਸੋਨਾਲੀ ਨੇ ਕਿਹਾ ਕਿ ਉਹ ਆਪਣੇ ਸਾਬਕਾ ਪਤੀ ਬਾਰੇ ਕਿਉਂ ਸੋਚੇਗੀ? ਸੋਨਾਲੀ ਨੇ ਕਿਹਾ ਕਿ ਉਹ ਉਸ ਰਿਸ਼ਤੇ ਤੋਂ ਅੱਗੇ ਵੱਧ ਚੁੱਕੀ ਹੈ ਤੇ ਉਹ ਆਪਣੀ ਜ਼ਿੰਦਗੀ 'ਚ ਖੁਸ਼ ਹੈ। ਸੋਨਾਲੀ ਨੇ ਸਿਰਫ ਅਨੂਪ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਦੱਸਣਯੋਗ ਹੈ ਕਿ ਜਿਥੇ ਅਨੂਪ ਜਲੋਟਾ ਤੇ ਜਸਲੀਨ ਦੇ ਰਿਸ਼ਤੇ ਦੇ ਖੁਲਾਸੇ ਤੋਂ ਸਾਰੇ ਹੈਰਾਨ ਸਨ, ਉਥੇ ਜਸਲੀਨ ਦਾ ਪਰਿਵਾਰ ਵੀ ਅਜੇ ਤਕ ਇਸ ਸਭ ਤੋਂ ਅਣਜਾਣ ਹੀ ਸੀ।

ਹਾਲ ਹੀ 'ਚ ਜਸਲੀਨ ਦੇ ਪਿਤਾ ਕੇਸਰ ਮਥਾਰੂ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਪਿਤਾ ਨੇ ਮੰਨਿਆ ਕਿ ਬੇਟੀ ਦੇ ਇਸ ਖੁਲਾਸੇ ਤੋਂ ਉਹ ਖੁਦ ਵੀ ਕਾਫੀ ਹੈਰਾਨ ਹਨ। ਉਨ੍ਹਾਂ ਨੇ ਜਸਲੀਨ ਦੀ ਨਿੱਜੀ ਜ਼ਿੰਦਗੀ 'ਤੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ। ਅਨੂਪ ਪਿਛਲੇ ਕਈ ਸਾਲਾਂ ਤੋਂ ਗਜ਼ਲ ਤੇ ਭਜਨ ਗਾਇਕੀ ਕਰਕੇ ਮਸ਼ਹੂਰ ਹੋਏ। ਅਨੂਪ ਨੇ ਤਿੰਨ ਵਿਆਹ ਕਰਵਾਏ ਪਰ ਛੇਤੀ ਹੀ ਤਲਾਕ ਹੋ ਗਿਆ। ਉਥੇ ਸੋਨਾਲੀ ਉਸ ਦੀ ਪਹਿਲੀ ਪਤਨੀ ਸੀ। ਅਨੂਪ ਜਲੋਟਾ ਤੋਂ ਅਲੱਗ ਹੋ ਕੇ ਸੋਨਾਲੀ ਨੇ ਗਾਇਕ ਰੂਪ ਕੁਮਾਰ ਰਾਠੌੜ ਨਾਲ ਵਿਆਹ ਕਰਵਾਇਆ ਤੇ ਦੋਵੇਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।


Tags: Anup Jalota Jasleen Matharu Sonali Rathod Ex Wife Bigg Boss 12

Edited By

Rahul Singh

Rahul Singh is News Editor at Jagbani.