FacebookTwitterg+Mail

ਜਸਲੀਨ ਨੂੰ ਲੈ ਕੇ ਅਨੂਪ ਜਲੋਟਾ ਦਾ ਇਕ ਹੋਰ ਵੱਡਾ ਬਿਆਨ, ਜੋ ਬਣਿਆ ਚਰਚਾ ਦਾ ਵਿਸ਼ਾ

anup jalota statement
31 October, 2018 12:07:39 PM

ਮੁੰਬਈ (ਬਿਊਰੋ)— ਹਾਲ ਹੀ 'ਚ 'ਬਿੱਗ ਬੌਸ 12' ਦੇ ਘਰੋਂ ਅਨੂਪ ਜਲੋਟਾ ਬਾਹਰ ਹੋਏ ਹਨ। ਬਾਹਰ ਹੋਣ ਤੋਂ ਬਾਅਦ ਉਹ ਮੀਡੀਆ ਸਾਹਮਣੇ ਇਕ ਤੋਂ ਬਾਅਦ ਇਕ ਵੱਡੇ ਖੁਲਾਸੇ ਕਰ ਰਹੇ ਹਨ। 'ਬਿੱਗ ਬੌਸ 12' ਦੇ ਬਾਹਰ ਵੀ ਅਨੂਪ ਚਰਚਾ 'ਚ ਛਾਏ ਹੋਏ ਹਨ। ਹੁਣ ਇਕ ਵਾਰ ਫਿਰ ਜਸਲੀਨ ਨੂੰ ਲੈ ਕੇ ਉਨ੍ਹਾਂ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, ''ਜਸਲੀਨ ਨੇ 'ਬਿੱਗ ਬੌਸ 12' 'ਚ ਹਿੱਸਾ ਲੈਣ ਲਈ ਮੈਨੂੰ ਆਪਣਾ ਪ੍ਰੇਮੀ ਬਣਾਇਆ ਅਤੇ ਮੇਰੀ ਲੋਕਪ੍ਰਿਯਤਾ ਦਾ ਇਸਤੇਮਾਲ ਕੀਤਾ। ਉਹ ਮੇਰੀ ਲੋਕਪ੍ਰਿਯਤਾ ਦਾ ਇਸਤੇਮਾਲ ਕਰਕੇ ਮਸ਼ਹੂਰ ਹੋਣਾ ਚਾਹੁੰਦੀ ਹੈ ਪਰ ਮੈਂ ਬਹੁਤ ਸਕਾਰਾਤਮਕ ਵਿਅਕਤੀ ਹਾਂ। ਮੈਂ ਸੋਚਦਾ ਹਾਂ ਕਿ ਜੇਕਰ ਮੈਂ ਕਿਸੇ ਦੀ ਸਹਾਇਤਾ ਕਰ ਪਾਵਾਂ ਤਾਂ ਚੰਗੀ ਗੱਲ ਹੈ।''

ਇਨ੍ਹਾਂ ਤੋਂ ਇਲਾਵਾ ਅਨੂਪ ਨੇ ਸ਼੍ਰੀਸੰਥ ਨੂੰ ਫੁਟੇਜ ਖਾਣ ਵਾਲੇ ਅਤੇ ਰੋਮਿਲ ਚੌਧਰੀ ਨੂੰ ਬਿੱਗ ਬੌਸ ਦਾ ਜੇਤੂ ਦੱਸਿਆ ਹੈ। ਇਨ੍ਹਾਂ ਤੋਂ ਇਲਾਵਾ ਅਨੂਪ ਨੇ ਇਹ ਵੀ ਕਿਹਾ ਕਿ ਜੇਕਰ ਜਸਲੀਨ ਮਥਾਰੂ ਅਤੇ ਸ਼ਿਵਾਸ਼ੀਸ਼ ਮਿਸ਼ਰਾ ਨੂੰ ਸ਼ੋਅ 'ਚ ਪਿਆਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ, ''ਜੇਕਰ ਉਹ ਸ਼ੋਅ 'ਚ ਇਕ ਕਪਲ ਬਣ ਜਾਂਦੇ ਹਨ ਤਾਂ ਮੈਂ ਜਸਲੀਨ ਅਤੇ ਸ਼ਿਵਾਸ਼ੀਸ਼ ਲਈ ਖੁਸ਼ੀ ਮਹਿਸੂਸ ਕਰਾਂਗਾ। ਸ਼ਿਵਾਸ਼ੀਸ਼ ਇਕ ਬਹੁਤ ਚੰਗਾ ਲੜਕਾ ਹੈ ਅਤੇ ਇਕ ਬਹੁਤ ਚੰਗੇ ਬਿਜ਼ਨੈੱਸਮੈਨ ਹਨ। ਇਸ ਤੋਂ ਇਲਾਵਾ ਉਸ ਕੋਲ੍ਹ ਇਕ ਸਾਫ ਦਿਲ ਹੈ। ਜੇਕਰ ਜਸਲੀਨ ਅਤੇ ਉਹ ਪਿਆਰ 'ਚ ਪੈਂਦੇ ਹਨ, ਤਾਂ ਮੇਰਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਨਾਲ ਹੈ।''


Tags: Jasleen MatharuBigg Boss 12Anup JalotaFake RelationshipDipika KakarSrishty RodeSreesanthKaranvir Bohra

Edited By

Chanda Verma

Chanda Verma is News Editor at Jagbani.