FacebookTwitterg+Mail

ਅਨੁਪਮ ਖੇਰ ਦਾ ਨਸੀਰੂਦੀਨ ’ਤੇ ਪਲਟਵਾਰ

anupam kher
23 December, 2018 10:02:17 AM

ਮੁੰਬਈ(ਬਿਊਰੋ)— ਅਭਿਨੇਤਾ ਅਨੁਪਮ ਖੇਰ ਨੇ ਸ਼ਨੀਵਾਰ ਨੂੰ ਨਸੀਰੂਦੀਨ ਸ਼ਾਹ ਦੇ ਬਿਆਨ ’ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇੰਨੀ ਆਜ਼ਾਦੀ ਹੈ ਕਿ ਤੁਸੀਂ ਫੌਜ ਨੂੰ ਗਾਲ੍ਹਾਂ ਕੱਢ ਸਕਦੇ ਹੋ, ਹਵਾਈ ਫੌਜ ਮੁਖੀ ਨੂੰ ਬੁਰਾ-ਭਲਾ ਕਹਿ ਸਕਦੇ ਹੋ ਅਤੇ ਜਵਾਨਾਂ ’ਤੇ ਪੱਥਰ ਸੁੱਟ ਸਕਦੇ ਹੋ? ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਹ (ਸ਼ਾਹ) ਜੋ ਮਹਿਸੂਸ ਕਰ ਰਹੇ ਹਨ, ਉਹ ਸਹੀ ਹੀ ਹੋਵੇ। ਦਰਅਸਲ ਨਸੀਰੂਦੀਨ ਸ਼ਾਹ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਕਈ ਥਾਵਾਂ ’ਤੇ ਪੁਲਸ ਅਫਸਰ ਨਾਲੋਂ ਵੱਧ ਗਾਂ ਦੀ ਹੱਤਿਆ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਦੇਸ਼ ਵਿਚ ਜ਼ਹਿਰ ਫੈਲ ਚੁੱਕਾ ਹੈ। ਲੋਕਾਂ ਨੂੰ ਆਪਣੇ  ਹੱਥਾਂ ਵਿਚ ਕਾਨੂੰਨ ਲੈਣ ਦੀ ਖੁੱਲ੍ਹੀ ਛੋਟ ਮਿਲ ਗਈ ਹੈ।

Punjabi Bollywood Tadka
 ਸ਼ਾਹ ਨੇ ਕਿਹਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਧਾਰਮਿਕ ਤਾਲੀਮ ਨਹੀਂ ਦਿੱਤੀ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਚੰਗਿਆਈ ਅਤੇ ਬੁਰਾਈ ਦਾ ਧਰਮ ਨਾਲ ਕੋਈ  ਲੈਣਾ ਦੇਣਾ ਨਹੀਂ। ਮੈਨੂੰ ਫਿਕਰ ਹੁੁੰਦੀ ਹੈ ਆਪਣੇ ਬੱਚਿਆਂ ਬਾਰੇ ਤੇ ਕੱਲ ਉਨ੍ਹਾਂ ਨੂੰ ਜੇਕਰ ਭੀੜ  ਨੇ ਘੇਰ ਲਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ। ਮੈਨੂੰ ਗੱਲ ਦੀ ਫਿਕਰ ਹੁੰਦੀ ਹੈ ਕਿ ਹਾਲਾਤ ਜਲਦੀ ਸੁਧਰਦੇ ਨਜ਼ਰ ਨਹੀਂ ਆ ਰਹੇ। ਇਨ੍ਹਾਂ ਗੱਲਾਂ ਤੋਂ ਮੈਨੂੰ ਡਰ ਨਹੀਂ ਲੱਗਦਾ, ਗੁੱਸਾ ਆਉਂਦਾ ਹੈ। 


Tags: Anupam Kher Naseeruddin ShahBollywood Actor

About The Author

manju bala

manju bala is content editor at Punjab Kesari