ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗਜ ਅਭਿਨੇਤਾ ਅਨੁਪਮ ਖੇਰ ਦਾ ਬੇਟਾ ਅਤੇ ਅਭਿਨੇਤਾ ਸਿਕੰਦਰ ਖੇਰ 36 ਸਾਲ ਦਾ ਹੋ ਚੁੱਕਿਆ ਹੈ। ਇਸ ਮੌਕੇ ਬੀਤੇ ਦਿਨ ਸੋਮਵਾਰ ਦੀ ਰਾਤ ਪਿਤਾ ਅਨੁਪਮ ਖੇਰ ਨੇ ਜਨਮਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਜਿਸ 'ਚ ਉਨ੍ਹਾਂ ਦੇ ਪਿਤਾ ਅਨੁਪਮ ਖੇਰ ਖਾਸ ਤੌਰ 'ਤੇ ਮੌਜੂਦ ਰਹੇ ਹਾਲਾਂਕਿ ਮਾਂ ਕਿਰਣ ਖੇਰ ਇਸ ਮੌਕੇ ਨਜ਼ਰ ਨਹੀਂ ਆਈ।

ਦੱਸਣਯੋਗ ਹੈ ਕਿ ਸਿਕੰਦਰ ਅਨੁਪਮ ਦੇ ਸੌਤੇਲੇ ਬੇਟੇ ਹਨ। ਦਰਸਅਲ ਕਿਰਣ ਮੁੰਬਈ 'ਚ ਰਹਿਣ ਵਾਲੇ ਬਿਜ਼ਨੈੱਸਮੈਨ ਗੌਤਮ ਬੇਰੀ ਨਾਲ ਪਹਿਲਾ ਵਿਆਹ ਹੋਇਆ ਸੀ ਹਾਲਾਕਿ ਜਲਦ ਹੀ ਦੋਵਾਂ ਦਾ ਤਲਾਕ ਹੋ ਗਿਆ ਅਤੇ 1985 'ਚ ਅਨੁਪਮ ਨੇ ਵਿਆਹ ਕਰ ਲਿਆ। ਸਿਕੰਦਰ ਕਿਰਣ ਦੇ ਪਹਿਲੇ ਪਤੀ ਦਾ ਬੇਟਾ ਹੈ।

ਇਸ ਮੌਕੇ ਅਮਿਤਾਭ ਦੀ ਭਤੀਜੀ ਨੈਨਾ ਬੱਚਨ ਪਤੀ ਕੁਣਾਲ ਖੇਮੂ ਨਾਲ ਨਜ਼ਰ ਆਈ। ਪਾਰਟੀ 'ਚ ਅਨਿਲ ਕਪੂਰ, ਸੁਨੀਤਾ ਕਪੂਰ, ਫਿਲਮ ਨਿਰਮਾਤਾ ਆਰਤੀ ਸ਼ੈੱਟੀ ਸਮੇਤ ਕਈ ਸਿਤਾਰੇ ਪੁੱਜੇ ਹਨ।

ਇਸ ਦੌਰਾਨ ਪਾਰਟੀ 'ਚ ਸਿਕੰਦਰ ਦੇ ਸਭ ਤੋਂ ਕਰੀਬੀ ਦੋਸਤ ਅਭਿਨੇਤਾ ਅਭਿਸ਼ੇਕ ਬੱਚਨ ਪਹੁੰਚੇ। ਦੋਵੇਂ 'ਪਲੇਯਰਸ', 'ਵੁੱਡਸਟਾਕ ਵਿਲਾ' ਅਤੇ 'ਔਰੇਗਜੇਬ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

ਸਿਕੰਦਰ ਖੇਰ, ਅਭਿਸ਼ੇਕ ਬੱਚਨ

ਅਭਿਸ਼ੇਕ ਬੱਚਨ

ਅਨਿਲ ਕਪੂਰ, ਸੁਨੀਤਾ ਕਪੂਰ
