FacebookTwitterg+Mail

ਆਈਫਾ ਐਵਾਰਡ ਨਾਲ ਸਨਮਾਨਿਤ ਕੀਤੇ ਜਾਣਗੇ ਅਨੁਪਮ ਖੇਰ

anupam kher
08 June, 2018 11:42:09 AM

ਮੁੰਬਈ (ਬਿਊਰੋ)— ਦਿਗਜ ਅਭਿਨੇਤਾ ਅਨੁਪਮ ਖੇਰ ਨੂੰ ਭਾਰਤੀ ਸਿਨੇਮਾ 'ਚ ਸ਼ਾਨਦਾਰ ਯੋਗਦਾਨ ਲਈ ਇਸ ਮਹੀਨੇ ਬੈਂਕਾਕ 'ਚ ਹੋਣ ਵਾਲੇ 19ਵੇਂ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ (ਆਈਫਾ) ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਆਈਫਾ ਐਵਾਰਡ 21 ਜੂਨ ਤੋਂ 24 ਜੂਨ ਤੱਕ ਆਯੋਜਿਤ ਹੋਣਗੇ। ਅਨੁਪਮ ਨੇ ਆਪਣੇ ਬਿਆਨ 'ਚ ਕਿਹਾ, ''ਮੈਂ ਭਾਰਤੀ ਫਿਲਮ ਉਦਯੋਗ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਮੇਰੇ 34 ਸਾਲ ਦੇ ਕੰਮ 'ਚ ਮੈਨੂੰ ਸ਼ਾਨਦਾਰ ਉਪਲੱਬਧੀ ਹਾਸਲ ਕਰਨ 'ਚ ਮਦਦ ਕੀਤੀ ਹੈ ਅਤੇ ਅਜਿਹੇ ਸਮੇਂ 'ਚ ਮਦਦ ਕੀਤੀ ਹੈ ਜਦੋਂ ਮੇਰੀ ਉਮਰ ਦੇ ਕਲਾਕਾਰਾਂ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਮਿਲ ਰਹੇ ਹਨ। ਮੈਂ ਭਾਰਤੀ ਅਤੇ ਅੰਤਰ ਰਾਸ਼ਟਰੀ ਸਿਨੇਮਾ 'ਚ 34 ਸਾਲ ਹੋਰ ਕੰਮ ਕਰਨਾ ਪਸੰਦ ਕਰਾਂਗਾ ਅਤੇ ਨਵੇਂ ਅਹੁਦਿਆਂ 'ਤੇ ਪਹੁੰਚਣਾ ਚਾਹੁੰਦਾ ਹਾਂ''।

ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੇ ਹਰ ਪੁਰਸਕਾਰ ਲਈ ਇਕ ਜ਼ਿਮੇਵਾਰੀ ਦੀ ਭਾਵਨਾ ਆਉਂਦੀ ਹੈ। ਜਿਸ ਪ੍ਰਤੀ ਮੈਂ ਆਪਣੀ ਫਿਲਮ ਇੰਡਸਟਰੀ ਅਤੇ ਸਾਡੇ ਦੇਸ਼ ਦੀ ਅਗਵਾਈ ਦੇ ਤੌਰ 'ਤੇ ਅੰਤਰ ਰਾਸ਼ਟਰੀ ਸਿਨੇਮਾ 'ਚ ਰਹਿਣ ਦਾ ਵਾਅਦਾ ਕਰਦਾ ਹਾਂ''। ਅੰਤਰ ਰਾਸ਼ਟਰੀ ਫਿਲਮਾਂ ਸਮੇਤ 500 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਅਨੁਪਮ ਖੇਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1984 'ਚ ਆਈ ਫਿਲਮ 'ਸਾਰਾਂਸ' ਨਾਲ ਕੀਤੀ ਸੀ।


Tags: Anupam Kher International Indian Film Academy Awards Saaransh Bangkok IIFA Bollywood Actor

Edited By

Kapil Kumar

Kapil Kumar is News Editor at Jagbani.