FacebookTwitterg+Mail

ਅਨੁਪਮ ਖੇਰ ਨੇ ਨਵਾਂ ਬੈਂਡ ਪੇਸ਼ ਕਰਨ 'ਤੇ ਕੈਲਾਸ਼ ਖੇਰ ਦੀ ਕੀਤੀ ਤਾਰੀਫ

anupam kher
09 July, 2018 07:12:23 PM

ਮੁੰਬਈ (ਬਿਊਰੋ)— ਦਿੱਗਜ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਨੇ ਗੀਤਕਾਰ-ਸੰਗੀਤਕਾਰ ਕੈਲਾਸ਼ ਖੇਰ ਨੂੰ ਜਨਮਦਿਨ 'ਤੇ ਨਵਾਂ ਬੈਂਡ ਪੇਸ਼ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾਂ ਕੀਤੀ ਹੈ। ਸ਼ਨੀਵਾਰ ਨੂੰ ਨਵੇਂ ਬੈਂਡ ਦੇ ਲਾਂਚ ਮੌਕੇ ਅਨੁਪਮ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਆਪਣੇ ਦੋਸਤ ਅਤੇ ਮਹਾਨ ਸੰਗੀਤਕਾਰ ਕੈਲਾਸ਼ ਖੇਰ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਸੰਗੀਤ ਦੀ ਦੁਨੀਆ 'ਚ ਨਵਾਂ ਬੈਂਡ ਪੇਸ਼ ਕਰਕੇ ਜਨਮਦਿਨ ਮਨਾ ਰਹੇ ਹਨ''। ਅਨੁਪਮ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਗੀਤਕਾਰ ਪ੍ਰਸੂਨ ਜੋਸ਼ੀ, ਗਾਇਕ ਸੁਰੇਸ਼ ਵਾਡੇਕਰ ਅਤੇ ਅਨੂਪ ਜਲੋਟਾ ਦੀ ਮੌਜੂਦਗੀ 'ਚ ਬਹੁਤ ਮਜ਼ਾ ਆਇਆ।

ਦੱਸਣਯੋਗ ਹੈ ਕਿ ਕੈਲਾਸ਼ ਨੇ ਸ਼ਨੀਵਾਰ ਨੂੰ ਆਪਣੇ ਜਨਮਦਿਨ ਮੌਕੇ 'ਏ. ਆਰ. ਡਿਵਾਈਨ' ਅਤੇ 'ਸਪੱਰਸ਼' ਨਾਂ ਦੇ ਦੋ ਬੈਂਡ ਲਾਂਚ ਕੀਤੇ। ਉਨ੍ਹਾਂ ਕਿਹਾ ਕਿ ਮਨੁਖਤਾ ਨੂੰ ਸੁਰੱਖਿਅਤ ਕਰਨ ਲਈ ਉਹ ਸੰਗੀਤ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ 2016 'ਚ 'ਨਏ ਪਰਿੰਦੇ, ਨਈ ਉਡਾਨ' ਨਾਂ ਦੇ ਸਮਾਰੋਹ 'ਚ 'ਸਰਫਿਰਾ' ਨਾਂ ਦਾ ਬੈਂਡ ਲਾਂਚ ਕੀਤਾ ਸੀ।


Tags: Anupam Kher Kailash Kher Birthday Prasoon Joshi New Bands Twitter Bollywood Actor

Edited By

Kapil Kumar

Kapil Kumar is News Editor at Jagbani.