FacebookTwitterg+Mail

CAA ਦੇ ਮੁੱਦੇ ’ਤੇ ਭਿੜੇ ਬਾਲੀਵੁੱਡ ਦੇ 2 ਮਹਾਰਥੀ, ਅਨੁਪਮ ਨੇ ਨਸੀਰੂਦੀਨ ਨੂੰ ਦੱਸਿਆ ‘ਨਸ਼ੇੜੀ’

anupam kher hits back at naseeruddin shah  s   clown   comment
23 January, 2020 09:08:07 AM

ਨਵੀਂ ਦਿੱਲੀ (ਬਿਊਰੋ) – ਨਾਗਰਿਕਤਾ (ਸੋਧ) ਕਾਨੂੰਨ (ਸੀ. ਏ. ਏ.) ਦੇ ਮੁੱਦੇ ਨੂੰ ਲੈ ਕੇ ਬਾਲੀਵੁੱਡ ਦੇ 2 ਮਹਾਰਥੀ ਆਪਸ ਵਿਚ ਭਿੜ ਗਏ ਹਨ। ਨਸੀਰੂਦੀਨ ਸ਼ਾਹ ਨੇ ਇਕ ਇੰਟਰਵਿਊ ਵਿਚ ਇਕ ਮੁੱਦੇ ’ਤੇ ਅਨੁਪਮ ਖੇਰ ਦਾ ਜ਼ਿਕਰ ਆਉਣ ’ਤੇ ਉਨ੍ਹਾਂ ‘ਮਸਖਰਾ’ ਤੇ ‘ਜੋਕਰ’ ਕਹਿ ਦਿੱਤਾ ਤਾਂ ਅਨੁਪਮ ਖੇਰ ਨੇ ਇਕ ਵੀਡੀਓ ਮੈਸੇਜ ਵਿਚ ਜਵਾਬ ਦਿੰਦਿਆਂ ਨਸੀਰੂਦੀਨ ਨੂੰ ਨਸ਼ੇੜੀ ਤੇ ਤਣਾਅਗ੍ਰਸਤ ਵਿਅਕਤੀ ਕਰਾਰ ਦੇ ਦਿੱਤਾ। ਇਸ ਨੂੰ ਲੈ ਕੇ ਦਿਨ ਭਰ ਟਵਿੱਟਰ ’ਤੇ ਇਹੋ ਟ੍ਰੈਂਡ ਚੱਲਦੇ ਰਹੇ ਅਤੇ ਦੋਵਾਂ ਦੇ ਸਮਰਥਕ ਆਪਸ ਵਿਚ ਭਿੜਦੇ ਰਹੇ।

‘ਦਿ ਵਾਇਰ’ ਨੂੰ ਦਿੱਤੀ ਇਸ ਇੰਟਰਵਿਊ ਵਿਚ ਨਸੀਰੂਦੀਨ ਸ਼ਾਹ ਨੇ ਦੇਸ਼ ਵਿਚ ਵਧਦੀ ਫਿਰਕਾਪ੍ਰਸਤੀ ’ਤੇ ਵੀ ਚਿੰਤਾ ਪ੍ਰਗਟਾਈ। ਅਨੁਪਮ ਖੇਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਮੈਂ ਟਵਿੱਟਰ ’ਤੇ ਨਹੀਂ ਹਾਂ, ਟਵਿੱਟਰ ’ਤੇ ਮੌਜੂਦ ਇਨ੍ਹਾਂ ਲੋਕਾਂ ਬਾਰੇ ਦਰਅਸਲ ਮੈਂ ਚਾਹੁੰਦਾ ਹਾਂ ਕਿ ਉਹ ਜਿਸ ਬਾਰੇ ਵਿਸ਼ਵਾਸ ਰੱਖਦੇ ਹਨ, ਉਸ ’ਤੇ ਆਪਣਾ ਮਨ ਬਣਾ ਲੈਣ। ਉਨ੍ਹਾਂ ਕਿਹਾ ਕਿ ਅਨੁਪਮ ਖੇਰ ਵਰਗੇ ਲੋਕ ਕਾਫੀ ਬੜਬੋਲੇ ਹਨ। ਮੈਨੂੰ ਨਹੀਂ ਜਾਪਦਾ ਕਿ ਉਨ੍ਹਾਂ ਵੱਲ ਬਹੁਤ ਜ਼ਿਆਦਾ ਤਵੱਜੋ ਦਿੱਤੇ ਜਾਣ ਦੀ ਲੋੜ ਹੈ। ਉਹ ਇਕ ਮਸਖਰੇ ਹਨ।’’

ਨਸੀਰੂਦੀਨ ਦੀ ਇਸ ਇੰਟਰਵਿਊ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਕੁਝ ਘੰਟਿਆਂ ਬਾਅਦ ਅਨੁਪਮ ਨੇ ਇਸ ਦਾ ਜਵਾਬ ਇਕ ਵੀਡੀਓ ਰਾਹੀਂ ਦਿੱਤਾ।


Tags: Watch VideoAnupam KherNaseeruddin ShahClownCommentCAANRCNPR

About The Author

sunita

sunita is content editor at Punjab Kesari