FacebookTwitterg+Mail

ਕੋਰੋਨਾ ਵਾਇਰਸ ਤੋਂ ਬੱਚਣ ਲਈ ਅਨੁਪਮ ਖੇਰ ਨੇ ਦਿੱਤਾ ਇਹ ਖਾਸ ਸੁਝਾਅ (ਵੀਡੀਓ)

anupam kher on preventing coronavirus infection
04 March, 2020 10:35:14 AM

ਨਵੀਂ ਦਿੱਲੀ (ਬਿਊਰੋ) : ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਸਭ ਦੀ ਨੀਂਦ ਉਡਾ ਦਿੱਤੀ ਹੈ। ਹੁਣ ਇਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਭਾਰਤ 'ਚ 6 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਨੁਪਮ ਖੇਰ ਨੇ ਕੋਰੋਨਾ ਵਾਇਰਸ ਤੋਂ ਬੱਚਣ ਦਾ ਸੁਝਾਅ ਦੱਸਿਆ ਹੈ। ਵੀਡੀਓ 'ਚ ਅਨੁਪਮ ਖੇਰ ਕਹਿ ਰਹੇ ਹਨ, “ਮੇਰੇ ਦੋਸਤੋ, ਦੁਨੀਆ 'ਚ ਕੋਰੋਨਾ ਵਾਇਰਸ ਦੇ ਇਸ ਵਾਤਾਵਰਣ 'ਚ ਮੈਨੂੰ ਲੱਗਦਾ ਹੈ ਕਿ ਇਕ-ਦੂਸਰੇ ਨਾਲ ਮਿਲਦੇ ਸਮੇਂ ਹੱਥ ਨਾ ਮਿਲਾਓ, ਸਗੋਂ ਭਾਰਤੀ ਪਰੰਪਰਾ ਮੁਤਾਬਕ ਨਮਸਤੇ ਕਰੋ। ਇਸ ਨਾਲ ਤੁਹਾਨੂੰ ਕੋਈ ਇਨਫੈਕਸ਼ਨ ਨਹੀਂ ਹੋਵੇਗੀ ਤੇ ਤੁਸੀਂ ਬਚੇ ਰਹੋਗੇ। ਇਹ ਸਿਰਫ ਇਕ ਸੁਝਾਅ ਹੈ।'' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ 'ਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਪੈਰਿਸ ਫੈਸ਼ਨ ਵੀਕ 'ਚ ਸ਼ਾਮਿਲ ਹੋਣ ਦਾ ਸ਼ੈਡਿਊਲ ਰੱਦ ਕਰ ਦਿੱਤਾ ਹੈ। ਦੀਪਿਕਾ ਦੀ ਟੀਮ ਵਲੋਂ ਦੱਸਿਆ ਗਿਆ ਕਿ ਉਹ ਪੈਰਿਸ 'ਚ ਚੱਲ ਰਹੇ ਫੈਸ਼ਨ ਵੀਕ 'ਚ ਲੁਈ ਵਿਤੋਂ ਦੇ ਫੈਸ਼ਨ ਵੀਕ 2020 ਸ਼ੋਅ 'ਚ ਹਿੱਸਾ ਲੈਣ ਲਈ ਫਰਾਂਸ ਦਾ ਦੌਰਾ ਕਰਨ ਵਾਲੀ ਸੀ ਪਰ ਕੋਰੋਨਾ ਵਾਇਰਸ ਹੁਣ ਫਰਾਂਸ 'ਚ ਵੀ ਦਾਖਲ ਹੋ ਗਿਆ ਹੈ। ਅਜਿਹੇ 'ਚ ਉਨ੍ਹਾਂ ਆਪਣਾ ਦੌਰਾ ਕੈਂਸਿਲ ਕਰ ਦਿੱਤਾ।

ਇਹ ਵੀ ਪੜ੍ਹੋ : ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਨੇ ਰੱਦ ਕੀਤਾ ਸ਼ੋਅ


Tags: Anupam KherPreventing CoronavirusInfectionDeepika PadukoneCancelsParis Fashion Week TripBollywood Celebrity

About The Author

sunita

sunita is content editor at Punjab Kesari