FacebookTwitterg+Mail

ਕੇਰਲ ਦੀ ਮਹਿਲਾ ਨੇ ਕੀਤਾ ਅਨੁਰਾਧਾ ਪੌਡਵਾਲ ਦੀ ਧੀ ਹੋਣ ਦਾ ਦਾਅਵਾ, ਮੰਗਿਆ 50 ਕਰੋੜ ਦਾ ਮੁਆਵਜ਼ਾ

anuradha paudwal
03 January, 2020 12:42:55 PM

ਮੁੰਬਈ(ਬਿਊਰੋ)-  ਬਾਲੀਵੁੱਡ ਦੀ 67 ਸਾਲ ਦੀ ਦਿੱਗਜ ਗਾਇਕਾ ਅਨੁਰਾਧਾ ਪੌਡਵਾਲ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਅਜਿਹੀ ਹੈ, ਜਿਸ ਨੂੰ ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਤਿਰੁਵਨੰਤਪੁਰਮ (ਕੇਰਲ) ਦੀ ਰਹਿਣ ਵਾਲੀ 45 ਸਾਲਾ ਕਰਮਾਲਾ ਮੋਡੈਕਸ ਨੇ ਗਾਇਕਾ ਅਨੁਰਾਧਾ ਪੌਡਵਾਲ ਨੂੰ ਆਪਣੀ ਮਾਂ ਦੱਸਿਆ ਹੈ। ਇਸੇ ਮਾਮਲੇ ਸੰਬੰਧੀ ਕਰਮਾਲਾ ਨੇ ਜ਼ਿਲਾ ਫੈਮਿਲੀ ਕੋਰਟ 'ਚ ਅਨੁਰਾਧਾ ਪੌਡਵਾਲ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਵਿਚ 50 ਕਰੋੜ ਰੁਪਏ ਮੁਆਵਜ਼ਾ ਮੰਗਿਆ ਗਿਆ। ਕਰਮਾਲਾ ਨੇ ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ, ‘‘ਕਰੀਬ 5 ਸਾਲ ਪਹਿਲਾਂ ਮੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਮੈਨੂੰ ਇਹ ਸਚਾਈ ਦੱਸੀ। ਉਨ੍ਹਾਂ ਕਿਹਾ ਕਿ ਮੇਰੀ ਬਾਇਓਲੌਜੀਕਲ ਮਾਂ ਅਨੁਰਾਧਾ ਪੌਡਵਾਲ ਹਨ। ਮੈਨੂੰ ਦੱਸਿਆ ਕਿ ਮੈਂ ਉਸ ਵੇਲੇ 4 ਦਿਨਾਂ ਦੀ ਸੀ, ਜਦੋਂ ਮੈਨੂੰ ਮੇਰੇ ਪਾਲਕ ਮਾਤਾ-ਪਿਤਾ ਪੋਂਨਾਚਨ ਤੇ ਅਗਨੇਸ ਨੂੰ ਸੌਂਪ ਦਿੱਤਾ ਗਿਆ। ਕਰਮਾਲਾ ਨੇ ਦੱਸਿਆ ਕਿ ਮੇਰੇ ਪਿਤਾ ਆਰਮੀ 'ਚ ਸਨ ਤੇ ਮਹਾਰਾਸ਼ਟਰ 'ਚ ਤਾਇਨਾਤ ਸਨ। ਉਹ ਅਨੁਰਾਧਾ ਦੇ ਦੋਸਤ ਵੀ ਸਨ। ਬਾਅਦ 'ਚ ਉਨ੍ਹਾਂ ਦਾ ਟਰਾਂਸਫਰ ਕੇਰਲ ਹੋ ਗਿਆ।’’
}Punjabi Bollywood Tadka
ਇਸ ਦੇ ਨਾਲ ਹੀ ਕਰਮਾਲਾ ਨੇ ਅੱਗੇ ਦੱਸਿਆ, ‘‘ਅਨੁਰਾਧਾ ਪੌਡਵਾਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਉਸ ਸਮੇਂ ਪਲੇਅਬੈਕ ਸਿੰਗਿੰਗ 'ਚ ਰੁੱਝੀ ਹੋਈ ਸੀ ਤੇ ਬੱਚੇ ਦੀ ਜ਼ਿੰਮੇਵਾਰੀ ਨਹੀਂ ਉਠਾਉਣੀ ਚਾਹੁੰਦੀ ਸੀ।’’ ਕਰਮਾਲਾ ਦੇ ਵਕੀਲ ਅਨਿਲ ਪ੍ਰਸਾਦ ਨੇ ਕਿਹਾ,‘‘ਕਰਮਾਲਾ ਜਿਸ ਬਚਪਨ ਤੇ ਜ਼ਿੰਦਗੀ ਦੀ ਹੱਕਦਾਰ ਸੀ, ਉਨ੍ਹਾਂ ਨੂੰ ਉਸ ਤੋਂ ਵਾਂਝਾ ਰੱਖਿਆ ਗਿਆ। ਜੇਕਰ ਪੌਡਵਾਲ ਦਾਅਵੇ ਨੂੰ ਖਾਰਿਜ ਕਰਦੀ ਹੈ ਤਾਂ ਅਸੀਂ ਅਦਾਲਤ ਤੋਂ ਡੀਐੱਨਏ ਟੈਸਟ ਕਰਵਾਉਣ ਦੀ ਮੰਗ ਕਰਾਂਗੇ।’’ ਇਸੇ ਗੱਲਬਾਤ 'ਚ ਕਰਨਮਾਲਾ ਨੇ ਦੱਸਿਆ ਕਿ ਇਸ ਸਚਾਈ ਬਾਰੇ ਉਨ੍ਹਾਂ ਦੀ ਪਾਲਣ ਵਾਲੀ ਮਾਂ ਅਗਨੇਸ ਵੀ ਨਹੀਂ ਜਾਣਦੀ ਸੀ। ਪੋਂਨਾਚਨ ਤੇ ਅਗਨੇਸ ਦੇ ਤਿੰਨ ਪੁੱਤਰ ਹਨ। ਉਨ੍ਹਾਂ ਨੂੰ ਕਰਮਾਲਾ ਨੂੰ ਆਪਣੀ ਚੌਥੀ ਸੰਤਾਨ ਦੇ ਰੂਪ 'ਚ ਪਾਲਿਆ। 82 ਸਾਲ ਦੀ ਅਗਨੇਸ ਫਿਲਹਾਲ ਬਿਸਤਰ 'ਤੇ ਹਨ ਤੇ ਅਲਜ਼ਾਈਮਰ ਤੋਂ ਪੀੜਤ ਹਨ।
Punjabi Bollywood Tadka
ਕਰਮਾਲਾ ਬਾਰੇ ਦੱਸ ਦੇਈਏ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ। ਰਿਪੋਰਟਸ ਮੁਤਾਬਕ ਉਨ੍ਹਾਂ ਕਈ ਵਾਰ ਗਾਇਕਾ ਨਾਲ ਫੋਨ 'ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਰਿਸਪਾਂਸ ਨਾ ਮਿਲਿਆ। ਗੱਲ ਉਦੋਂ ਵਿਗੜੀ ਜਦੋਂ ਕਰਮਾਲਾ ਦਾ ਨੰਬਰ ਬਲੌਕ ਕਰ ਦਿੱਤਾ ਗਿਆ। ਕਰਮਾਲਾ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਹੁਣ ਕਾਨੂੰਨੀ ਤੌਰ 'ਤੇ ਨਜਿੱਠਣ ਦਾ ਫੈਸਲਾ ਕਰ ਲਿਆ ਹੈ। ਉਹ ਮੇਰੀ ਮਾਂ ਹੈ ਤੇ ਮੈਂ ਉਨ੍ਹਾਂ ਨੂੰ ਵਾਪਸ ਹਾਸਲ ਕਰਨਾ ਚਾਹੁੰਦੀ ਹਾਂ।


Tags: Anuradha PaudwalKeralaKerala WomanClaimCaseCompensation Rs 50 CroreKarmala Modex

About The Author

manju bala

manju bala is content editor at Punjab Kesari