FacebookTwitterg+Mail

ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਨਾਲ ਠੱਗੀ ਦਾ ਮਾਮਲਾ ਆਇਆ ਸਾਹਮਣੇ

anuradha paudwal
02 October, 2018 01:37:56 PM

ਵਿਰਾਰ(ਬਿਊਰੋ) — ਵਿਰਾਰ-ਪੱਛਮ ਸਥਿਤ ਅਰਨਾਲਾ 'ਚ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਰਾਰ ਦੇ ਅਰਨਾਲਾ ਖੇਤਰ 'ਚ ਮੰਦਾਰ ਐਸੋਸੀਏਟ ਨਾਂ ਦੀ ਸੰਸਥਾ ਦੇ ਮੁਖੀ ਅਵਿਨਾਸ਼ ਢੋਲੇ ਤੋਂ ਅਨੁਰਾਧਾ ਪੌਡਵਾਲ ਨੇ ਇਕ ਘਰ ਖਰੀਦਿਆ ਸੀ, ਜਿਸ ਦੀ ਕੀਮਤ ਲਗਭਗ 40 ਲੱਖ ਰੁਪਏ ਦੇ ਲਗਭਗ ਸੀ। ਬੀਤੇ ਦਿਨੀਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਸੂਚਨਾ ਮਿਲੀ ਕਿ ਉਨ੍ਹਾਂ ਦਾ ਘਰ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਹੈ।

ਅਨੁਰਾਧਾ ਪੌਡਵਾਲ ਨੇ ਜਦੋਂ ਵਿਰਾਰ ਆ ਕੇ ਮੌਕੇ ਦਾ ਮੁਆਇਨਾ ਕੀਤਾ ਤਾਂ ਦੇਖਿਆ ਕਿ ਸਚਮੁੱਚ ਉਹ ਠੱਗੀ ਦਾ ਸ਼ਿਕਾਰ ਹੋ ਗਈ। ਅਵਿਨਾਸ਼ ਢੋਲੇ ਨੇ ਉਨ੍ਹਾਂ ਦਾ ਘਰ ਕਿਸੇ ਹੋਰ ਨੂੰ ਵੇਚ ਦਿੱਤਾ। ਉਨ੍ਹਾਂ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਸ 'ਚ ਕੀਤੀ। ਪੁਲਸ ਮੁਖੀ ਨੇ ਅਨੁਰਾਧਾ ਪੌਡਵਾਲ  ਦਾ ਬਿਆਨ ਦਰਜ ਕੀਤਾ। ਉਥੇ ਹੀ ਪੁਲਸ ਮੁਖੀ ਨੇ ਕਿਹਾ ਕਿ ਅਵਿਨਾਸ਼ ਢੋਲੇ ਪਹਿਲਾਂ ਵੀ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ।


Tags: Anuradha Paudwal Indian Playback Singer Cheating Case Virar Maharashtra Arnala Coastal Police

Edited By

Sunita

Sunita is News Editor at Jagbani.