FacebookTwitterg+Mail

'ਲਾਈਫ ਇਨ ਏ ਮੈਟਰੋ' ਦੇ ਸੀਕਵਲ ਦੀ ਪਹਿਲੀ ਝਲਕ ਰਿਲੀਜ਼

anurag basu
18 January, 2019 02:04:01 PM

ਮੁੰਬਈ(ਬਿਊਰੋ)— ਅਨੁਰਾਗ ਬਾਸੂ ਦੀ ਫਿਲਮ 'ਲਾਈਫ ਇਨ ਏ ਮੈਟਰੋ' ਦੇ ਸੀਕਵਲ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਸ ਨਵੀਂ ਤਸਵੀਰ 'ਚ ਰਾਜਕੁਮਾਰ ਰਾਵ ਅਤੇ ਫਾਤਿਮਾ ਸਨਾ ਸ਼ੇਖ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਦੋਵਾਂ ਦਾ ਲੁੱਕ ਬੇਹੱਦ ਵੱਖਰੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਰਾਜਕੁਮਾਰ ਰਾਵ ਅਤੇ ਫਾਤਿਮਾ ਸਨਾ ਸ਼ੇਖ ਦਾ ਲੁੱਕ 80 ਦੇ ਦਹਾਕੇ ਵਾਲਾ ਲੱਗ ਰਿਹਾ ਹੈ। ਰਾਜਕੁਮਾਰ ਰਾਵ ਨੇ ਖੁੱਦ ਹੀ ਇਸ ਤਸਵੀਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਾਜਕੁਮਾਰ ਰਾਵ ਨੇ ਕੈਪਸ਼ਨ 'ਚ ਲਿਖਿਆ ਹੈ ਕਿ, 'ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਆਵਾਂਗੇ। ਉਦੋ ਤੱਕ ਲਈ ਇਕ ਝਲਕ।  # 1nurag2asu sir's next with  @ fattysanashaikh'

 

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ 'ਚ ਇਨ੍ਹਾਂ ਦੋਵਾਂ ਤੋਂ ਇਲਾਵਾ ਅਭਿਸ਼ੇਕ ਬੱਚਨ, ਪਰਿਣੀਤੀ ਚੋਪੜਾ, ਪੰਕਜ ਤਿਵਾਰੀ ਅਤੇ ਆਦਿੱਤਿਆ ਰਾਏ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਬਾਸੂ ਕਰ ਰਹੇ ਹਨ। ਇਸ ਫਿਲਮ 'ਚ ਕਈ ਕਹਾਣੀਆਂ ਹੋਣਗੀਆਂ ਅਤੇ ਫਿਲਮ ਦਾ ਜਾਨਰ ਵੀ ਕਾਫੀ ਵੱਖਰਾ ਹੋਵੇਗਾ।

 


Tags: Anurag BasuLife In A MetroRajkummar RaoAbhishek BachchanParineeti Chopra

About The Author

manju bala

manju bala is content editor at Punjab Kesari