FacebookTwitterg+Mail

'ਜਿਓ ਮਾਮੀ ਫਿਲਮ ਫੈਸਟੀਵਲ' 'ਚ ਅਨੁਰਾਗ ਕਸ਼ਯਪ ਦੀ ਫਿਲਮ 'ਮੁੱਕਾਬਾਜ਼' ਦੀ ਹੋਈ ਪ੍ਰਸ਼ੰਸਾਂ

anurag kashyap
14 October, 2017 12:51:11 PM

ਮੁੰਬਈ (ਬਿਊਰੋ)— ਜਿਓ ਮਾਮੀ ਫਿਲਮ ਫੈਸਟੀਵਲ ਦੇ 19ਵੇਂ ਸੀਜ਼ਨ ਦੀ ਸ਼ੁਰੂਆਤ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫਿਲਮ 'ਮੁੱਕਾਬਾਜ਼' ਨਾਲ ਹੋਈ। ਫਿਲਮ ਦੀ ਪ੍ਰਸ਼ੰਸਾਂ ਕਰਦੇ ਹੋਏ 'ਭਾਰਤੀ ਮਾਤਾ ਦੀ ਜੈ' ਦੇ ਨਾਰੇ ਵੀ ਲਗਾਏ ਗਏ। ਫਿਲਮ ਉਤਰਪ੍ਰਦੇਸ਼ ਦੇ ਮੁੱਕੇਬਾਜ਼ ਸ਼੍ਰਵਣ ਸਿੰਘ ਦੀ ਕਹਾਣੀ ਹੈ ਜਿਸ ਨੂੰ ਇਕ ਬ੍ਰਾਹਮਣ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਫਿਲਮ 'ਚ ਅਭਿਨੇਤਾ ਵਿਨੀਤ ਕੁਮਾਰ ਸਿੰਘ, ਸ਼੍ਰਵਣ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਜਿੰਮੀ ਸ਼ੇਰਗਿੱਲ ਮੁੱਕੇਬਾਜ਼ੀ ਦੇ ਪ੍ਰਮੁੱਖ ਅਤੇ ਸਿਆਸੀ ਗੈਂਗਸਟਰ ਭਗਵਾਨ ਦਾਸ ਦੇ ਕਿਰਦਾਰ 'ਚ ਹਨ।
ਦੱਸਣਯੋਗ ਹੈ ਕਿ ਬੀਤੀ ਰਾਤ ਫਿਲਮ ਦੇ ਪ੍ਰੀਮੀਅਰ ਤੋਂ ਕਸ਼ਯਪ ਨੇ ਕਿਹਾ ਸੀ, ''ਮੈਂ ਸਭ ਦੀ ਪ੍ਰਤੀਕਿਰਿਆ ਦੇਖਣ ਲਈ ਉਤਸ਼ਾਹਿਤ ਹਾਂ, ਮੈਂ ਆਨੰਦ ਰਾਏ ਅਤੇ 'ਇਰੋਜ਼' ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਉਨ੍ਹਾਂ ਮੈਨੂੰ ਕੰਮ ਕਰਨ ਲਈ ਪੂਰੀ ਸਵਤੰਤਰਤਾ ਦਿੱਤੀ। ਉਨ੍ਹਾਂ ਮੈਨੂੰ ਅੱਗੇ ਵੱਧਣ ਤੋਂ ਇਲਾਵਾ ਕੁਝ ਨਹੀਂ ਕਿਹਾ। ਮੈਨੂੰ ਉਮੀਦ ਹੈ ਕਿ ਆਪਣੇ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਾਂਗਾ। ਫਿਲਮ 'ਚ ਰਵੀ ਕ੍ਰਿਸ਼ਨ, ਜੋਯਾ ਹੁਸੈਨ ਅਤੇ ਸਾਧਨਾ ਸਿੰਘ ਹਨ।


Tags: Anurag Kashyap Mukkabaaz Jio Mami Film Festival 2017 Jimmy Shergill Hindi Film