FacebookTwitterg+Mail

ਮਸ਼ਹੂਰ ਡਾਇਰੈਕਟਰ ਖੁਦ ਬਣਨ ਜਾ ਰਿਹਾ ਤਾਮਿਲ ਫਿਲਮ 'ਚ ਖਲਨਾਇਕ

anurag kashyap
28 June, 2018 09:57:16 AM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਅੱਪ ਬਾਲੀਵੁੱਡ ਦਾ ਇਕ ਵੱਡਾ ਨਾਂ ਹੈ ਜੋ ਜ਼ਿਆਦਾਤਰ ਇੱਕ ਨਿਰਦੇਸ਼ਕ ਦੀ ਹੈਸੀਅਤ ਤੋਂ ਮਸ਼ਹੂਰ ਹੈ। ਅਨੁਰਾਗ ਆਪਣੀ ਫਿਲਮਾਂ 'ਚ ਕਲਾਕਾਰਾਂ ਨੂੰ ਵਹਿਸ਼ੀ ਦਰਿੰਦੇ ਅਤੇ ਪਾਗਲਾਂ ਦੇ ਕਿਰਦਾਰ ਨਿਭਾਉਣ ਨੂੰ ਦਿੰਦੇ ਹਨ ਪਰ ਹੁਣ ਅਨੁਰਾਗ ਇਸ ਵਾਰ ਆਪ ਹੀ ਖਲਨਾਇਕ ਬਨਣ ਜਾ ਰਹੇ ਹਨ। ਉਨ੍ਹਾਂ ਨੇ ਖਲਨਾਇਕ ਦੇ ਕਿਰਦਾਰ ਨੂੰ ਨਿਭਾਉਣ ਦਾ ਫੈਸਲਾ ਇਕ ਤਾਮਿਲ ਫਿਲਮ ਲਈ ਕੀਤਾ ਹੈ। ਇਸ ਫਿਲਮ ਦਾ ਨਾਂ ਹੈ 'ਇਮਮੇਕਾ ਨੋਦਿਗਲ', ਜਿਸਦਾ ਟਰੇਲਰ ਵੀ ਜਾਰੀ ਹੋ ਚੁੱਕਾ ਹੈ। ਇਸ ਫਿਲਮ 'ਚ ਅਨੁਰਾਗ ਦਾ ਸਾਥ ਦੇ ਰਹੀ ਹੈ ਸਾਊਥ ਦੀ ਫੀਮੇਲ ਸੁਪਰਸਟਾਰ ਨਯੰਤਾਰਾ। ਨਯੰਤਾਰਾ ਇਸ ਫਿਲਮ ਦੀ ਨਾਇਕਾ ਹੈ। ਕੋਲੀਵੁੱਡ ਜਾਂ ਤਾਮਿਲ ਫਿਲਮ ਜਗਤ 'ਚ ਅਨੁਰਾਗ ਕਸ਼ਅੱਪ ਦਾ ਡੈਬਿਊ ਹੈ। ਤੁਸੀਂ ਜੇਕਰ ਟਰੇਲਰ ਨੂੰ ਤੇ ਇਸ ਫਿਲਮ ਨਾਲ ਜੁੜੀਆਂ ਤਸਵੀਰਾਂ ਵੱਲ ਗੌਰ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਨੁਰਾਗ ਦਾ ਚਿਹਰਾ ਜ਼ਿਆਦਾ ਸਮਾਂ ਖੂਨ ਨਾਲ ਹੀ ਭਰਿਆ ਹੁੰਦਾ ਹੈ। ਅਨੁਰਾਗ ਨੇ ਇਸ ਫਿਲਮ ਨੂੰ ਕਰਨ ਤੋਂ ਪਹਿਲਾਂ ਬਾਲੀਵੁੱਡ 'ਚ ਵੀ ਬਤੌਰ ਕਲਾਕਾਰ ਕੰਮ ਕੀਤਾ ਹੈ। ਉਨ੍ਹਾਂ ਨੇ ਦਾਸਦੇਵ, ਸ਼ਾਗਿਰਦ ਅਤੇ ਅਕੀਰਾ 'ਚ ਵੱਡੇ ਕਿਰਦਾਰ ਨਿਭਾਏ ਹਨ ਤੇ ਉਨ੍ਹਾਂ ਦੇ ਕੰਮ ਨੂੰ ਕਾਫੀ ਸਰਾਹਿਆ ਗਿਆ ਹੈ। ਵੱਡੇ ਕਿਰਦਾਰ ਨਿਭਾਉਣ ਤੋਂ ਇਲਾਵਾ ਅਨੁਰਾਗ ਨੇ ਕਾਫੀ ਫਿਲਮਾਂ 'ਚ ਕੈਮਿਓ ਵੀ ਕੀਤੇ ਹਨ। ਜ਼ਾਹਿਰ ਹੈ ਕਿ ਜੇਕਰ ਅਨੁਰਾਗ ਇਸ ਤਾਮਿਲ ਫਿਲਮ 'ਚ ਖਲਨਾਇਕ ਦਾ ਕਿਰਦਾਰ ਨਿਭਾਉਣਗੇ ਤਾਂ ਉਹ ਕਿਰਦਾਰ ਇਕ ਗਰੇ ਕਰੈਕਟਰ ਹੋਵੇਗਾ। ਗਰੇ ਕਿਰਦਾਰ ਹੋਣ ਦਾ ਮਤਲਬ ਹੈ ਕਿਸੀ ਕਿਰਦਾਰ ਦਾ ਸੰਪੂਰਨ ਨਾ ਹੋ ਕੇ ਕਮੀਆਂ ਨਾਲ ਭਰਿਆ ਹੋਇਆ ਹੋਣਾ ਅਤੇ ਉਸ 'ਚ ਮਾੜੀਆਂ ਆਦਤਾਂ ਦਾ ਹੋਣਾ ਜਿਹੜਾ ਉਸ ਕਿਰਦਾਰ ਨੂੰ ਅਸਲੀਅਤ ਦੇ ਨੇੜੇ ਲੈ ਆਉਂਦਾ ਹੈ।

ਗਰੇ ਕਿਰਦਾਰ ਵਾਰੇ ਗੱਲ ਕਰੀਏ ਤਾਂ ਗਰੇ ਕਿਰਦਾਰ ਨੂੰ ਅਨੁਰਾਗ ਤੋਂ ਜ਼ਿਆਦਾ ਕੌਣ ਸਮਝ ਸੱਕਦਾ ਹੈ? ਅਨੁਰਾਗ ਨੇ ਆਪਣੇ ਪੂਰੇ ਕਰੀਅਰ 'ਚ ਗਰੇ ਕਿਰਦਾਰ ਹੀ ਲਿਖੇ ਜਾਂ ਡਾਇਰੈਕਟ ਕੀਤੇ ਹਨ। ਅਨੁਰਾਗ ਦੀ ਬਾਲੀਵੁੱਡ 'ਚ ਸ਼ੁਰੂਆਤ ਬਤੌਰ ਲੇਖਕ ਹੋਈ ਸੀ ਤੇ ਉਨ੍ਹਾਂ ਨੂੰ ਬਤੌਰ ਲੇਖਕ ਪਹਿਲੀ ਕਾਮਯਾਬੀ ਫਿਲਮ 'ਸਤਯਾ' ਤੋਂ ਮਿਲੀ ਸੀ, ਜਿਸ 'ਚ ਸਾਰੇ ਕਿਰਦਾਰ ਗੁੰਡਿਆਂ ਬਦਮਾਸ਼ਾਂ ਦੇ ਸਨ। ਅਨੁਰਾਗ ਕਸ਼ਅੱਪ ਨੇ 'ਗੁਲਾਲ', 'ਗੈਂਗਸ ਆਫ ਸੇਪੁਰ', 'ਗੈਂਗਸ ਆਫ ਵਾਸੇਪੁਰ 2' ਤੇ 'ਰਮਨ ਰਾਘਵ 2.0' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ, ਜਿਨ੍ਹਾਂ 'ਚ ਮੁੱਖ ਕਿਰਦਾਰਾਂ ਨੂੰ ਦਰਸ਼ਕ ਹੀਰੋ ਨਹੀਂ ਕਹਿੰਦੇ ਸਗੋਂ ਐਂਟੀ ਹੀਰੋ ਕਹਿੰਦੇ ਹਨ। ਸਾਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਹੈ ਕਿ ਅਨੁਰਾਗ ਇਸ ਖਲਨਾਇਕ ਦੇ ਕਿਰਦਾਰ ਨੂੰ ਨਿਭਾਉਣ 'ਚ ਜ਼ਰੂਰ ਸਫਲ ਹੋਣਗੇ।


Tags: Anurag KashyapImaikka NodigalRaashi Khanna Ramesh Thilak DevanNayantharaAtharvaa Murali

Edited By

Sunita

Sunita is News Editor at Jagbani.