FacebookTwitterg+Mail

B'day Spl : 'ਫੈਸ਼ਨ ਟੀ. ਵੀ. ਸ਼ੋਅ' ਹੋਸਟ ਕਰ ਕੇ ਇਸ ਅਭਿਨੇਤਰੀ ਨੇ ਆਪਣੇ ਕੈਰੀਅਰ ਦੀ ਕੀਤੀ ਸੀ ਸ਼ੁਰੂਆਤ!

    1/16
09 January, 2017 01:29:25 PM
ਮੁੰਬਈ— ਐੱਮ. ਟੀ. ਵੀ. ਵੀ. ਜੇ. ਅਭਿਨੇਤਰੀ ਅਤੇ ਗਾਇਕ ਅਨੁਸ਼ਾ ਦਾਂਡੇਕਰ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 9 ਜਨਵਰੀ 1982 ਨੂੰ ਸੂਡਾਨ 'ਚ ਹੋਇਆ ਸੀ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫੈਸ਼ਨ ਟੀ. ਵੀ. ਸ਼ੋਅ ਹੋਸਟ ਕਰ ਕੇ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਵੀ ਸ਼ੋਅਜ਼ ਹੋਸਟ ਕੀਤੇ ਹਨ। ਉਸ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਫਿਲਮ 'ਮੁੰਬਈ ਮੈਟਿਨੀ' ਤੋਂ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਨੇ ਫਿਲਮ 'ਵਿਰੁੱਧ' 'ਚ ਕੰਮ ਕੀਤਾ। ਉਸ ਨੇ ਫਿਲਮ 'ਅੰਥੋਨੀ ਕੌਣ ਹੈ', 'ਹੈਲੋ', 'ਡੇਲੀ ਬੇਲੀ', 'ਸਿਟੀ ਆਫ ਗੋਲਡ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਸ ਨੇ ਕਈ ਮਸ਼ਹੂਰ ਮੈਗਜ਼ੀਨਸ ਲਈ ਵੀ ਫੋਟੋਸ਼ੂਟ ਕਰਵਾ ਚੁੱਕੀ ਹੈ।

Tags: ਵੀ ਜੇ ਅਨੁਸ਼ਾ ਦਾਂਡੇਕਰਜਨਮਦਿਨ ਮੈਗਜ਼ੀਨਸV J Anusha Dandekar birthday Magazines