ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਗਾਇਕਾ ਅਨੁਸ਼ਾ ਦਾਂਡੇਕਰ ਨੇ ਹਾਲ ਹੀ 'ਚ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਉਸ ਨੇ ਸਿਲਵਰ ਰੰਗ ਦੀ ਇਕ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਉਸ ਦੀ ਡਰੈੱਸ ਆਫ ਸ਼ੋਲਡਰ ਹੈ ਅਤੇ ਨਾਹ ਉਸ ਨੇ ਆਪਣੇ ਵਾਲਾਂ ਨੂੰ ਖੁੱਲਾ ਛੱਡਿਆ ਹੋਇਆ, ਜੋ ਉਸ ਦੀ ਲੁੱਕ ਨੂੰ ਹੋਰ ਵੀ ਹੌਟ ਬਣਾ ਰਿਹਾ ਹੈ।
ਦੱਸਣਯੋਗ ਹੈ ਕਿ ਅਨੁਸ਼ਾ ਅਕਸਰ ਹੀ ਆਪਣੀਆਂ ਹੌਟ ਅਦਾਵਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।
ਪਿਛਲੇ ਦਿਨਾਂ 'ਚ ਉਸ ਦੀ ਇਕ ਤਸਵੀਰ 'ਤੇ ਫੈਨ ਨੇ ਕਾਫੀ ਭੱਦਾ ਕੁਮੈਂਟ ਕਰਦੇ ਹੋਏ ਅਨੁਸ਼ਾ ਦਾਂਡੇਕਰ ਨੂੰ ਪ੍ਰੋਸਟਿਟਯੂਟ ਕਹਿ ਦਿੱਤਾ ਸੀ।
ਇਸ ਤੋਂ ਬਾਅਦ ਅਨੁਸ਼ਾ ਨੂੰ ਸਪਾਟ ਕਰਦੇ ਹੋਏ ਉਸ ਯੂਜਰ ਨੂੰ ਕਰਾਰਾ ਜਵਾਬ ਦਿੱਤਾ ਸੀ।