ਮੁੰਬਈ— ਬਾਲੀਵੁੱਡ ਗਾਇਕਾ ਅਨੁਸ਼ਕਾ ਮਨਚੰਦਾ ਆਪਣੀ ਹੌਟਨੈੱਸ ਨੂੰ ਲੈ ਕੇ ਇਕ ਵਾਰ ਮੁੜ ਸੁਰਖੀਆਂ 'ਚ ਹੈ। ਹਾਲ ਹੀ 'ਚ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਿਕਨੀ ਨਜ਼ਰ ਆ ਰਹੀ ਹੈ। ਉਂਝ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਅਨੁਸ਼ਕਾ ਬੋਲਡ ਹੋਈ ਹੈ। ਅਨੁਸ਼ਕਾ ਆਪਣੇ ਸੋਸ਼ਲ ਹੈਂਡਲ 'ਤੇ ਅਕਸਰ ਅਜਿਹੀਆਂ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਅਨੁਸ਼ਕਾ ਮਨਚੰਦਾ ਪਿਛਲੇ ਸਾਲ ਹੋਮੋਸੈਕਸੂਅਲ 'ਲੇਅ ਯੂ ਡਾਊਨ' ਮਿਊਜ਼ਿਕ ਵੀਡੀਓ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਇਲੈਕਟ੍ਰਾਨਿਕ ਪ੍ਰੋਡਿਊਸਰ ਨੇਨੌਕ ਵਲੋਂ ਬਣਾਈ ਗਈ ਇਸ ਵੀਡੀਓ 'ਚ ਅਨੁਸ਼ਕਾ ਮੋਨਿਕਾ ਡੋਗਰਾ ਨਾਲ ਨਜ਼ਰ ਆਈ ਸੀ। ਵੀਡੀਓ ਦੋ ਲੇਸਬੀਅਨ ਮਹਿਲਾਵਾਂ ਬਾਰੇ ਸੀ, ਜਿਸ 'ਚ ਅਨੁਸ਼ਕਾ ਨੇ ਮੋਨਿਕਾ ਨਾਲ ਰੱਜ ਕੇ ਬੋਲਡ ਦ੍ਰਿਸ਼ ਦਿੱਤੇ ਸਨ। ਜਿਸ ਕਾਰਨ ਇਹ ਵੀਡੀਓ ਬੋਲਡ ਲਿਸਟ 'ਚ ਸ਼ਾਮਲ ਹੋਈ ਸੀ।