FacebookTwitterg+Mail

ਟ੍ਰੈਫਿਕ 'ਚ ਵੀ 'ਕੂਲ' ਅਨੁਸ਼ਕਾ, ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

anushka sharma  s reaction on mumbai  s traffic due to rains
28 July, 2019 04:43:51 PM

ਮੁੰਬਈ(ਬਿਊਰੋ)— ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੀ ਹੈ। ਉਹ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਚ ਟ੍ਰੈਫਿਕ ਜਾਮ 'ਤੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਹੁਣ ਕਾਫੀ ਵਾਇਰਲ ਹੋ ਰਿਹਾ ਹੈ।
Punjabi Bollywood Tadka
ਦਰਅਸਲ ਮੁੰਬਈ 'ਚ ਭਾਰੀ ਬਾਰਿਸ਼ ਦੇ ਚਲਦੇ ਟ੍ਰੈਫਿਕ 'ਚ ਫੱਸਣ ਨੂੰ ਲੈ ਕੇ ਅਨੁਸ਼ਕਾ ਨੇ ਇਹ ਮਜ਼ੇਦਾਰ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਅਨੁਸ਼ਕਾ ਨੇ ਪਹਿਲੇ ਇੰਸਟਾਗ੍ਰਾਮ 'ਤੇ ਇਕ ਮੈਸੇਜ ਸਾਂਝਾ ਕੀਤਾ, ਜਿਸ 'ਚ ਲਿਖਿਆ,''ਜਦੋਂ ਜ਼ਿੰਦਗੀ 'ਚ ਹਰ ਚੀਜ਼ ਦੀ ਸਰਾਹਨਾ ਮਾਇਨੇ ਰੱਖਦੀ ਹੈ ਤਾਂ ਕਿ ਬੰਪਰ ਨਾਲ ਬੰਪਰ ਟ੍ਰੈਫਿਕ ਵੀ ਉਨ੍ਹਾਂ 'ਚੋਂ ਇਕ ਹੈ? ਇਕ ਦੋਸਤ ਲਈ ਪੁੱਛ ਰਹੀ ਹਾਂ। ਕੂਲ।''
Punjabi Bollywood Tadka
ਇਸ ਤੋਂ ਬਾਅਦ ਅਨੁਸ਼ਕਾ ਨੇ ਸੜਕ 'ਤੇ ਖੜ੍ਹੀਆਂ ਗੱਡੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਅਨੁਸ਼ਕਾ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਆਪਣੇ ਚਾਰੇ ਪਾਸੇ ਟ੍ਰੈਫਿਕ ਦੇ ਚਲਦੇ ਕਾਰ 'ਚ ਬੈਠ ਕੇ ਇੰਤਜ਼ਾਰ ਕਰ ਰਹੀ ਅਭਿਨੇਤਰੀ ਰੋਂਣ ਦਾ ਨਾਟਕ ਕਰਦੇ ਨਜ਼ਰ ਆ ਰਹੀ ਹੈ। ਹੁਣ ਅਨੁਸ਼ਕਾ ਦਾ ਇਹ ਮਜ਼ੇਦਾਰ ਅੰਦਾਜ਼ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਆ ਰਿਹਾ ਹੈ।


Tags: Anushka SharmaMumbaiTrafficVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari