ਮੁੰਬਈ (ਬਿਊਰੋ) : ਬਾਲੀਵੁੱਡ ਦੀ ਹੌਟ ਅਦਾਕਾਰਾ ਅਨੁਸ਼ਕਾ ਸ਼ਰਮਾ ਇੰਨ੍ਹੀਂ ਦਿਨੀਂ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਉਸ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਨੇ ਵ੍ਹਾਈਟ ਕਲਰ ਦੀ ਆਊਟਫਿੱਟ ਪਾਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਉਸ ਨੇ ਬਲੈਕ ਤੇ ਸਕਾਈ ਬਲਿਊ ਕਲਰ ਦੀ ਆਊਫਿੱਟ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਅਨੁਸ਼ਕਾ ਸ਼ਰਮਾ ਦੀ 'ਜ਼ੀਰੋ' ਫਿਲਮ ਰਿਲੀਜ਼ ਹੋਈ ਹੈ।
ਇਸ ਫਿਲਮ 'ਚ ਉਸ ਨਾਲ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਮੁੱਖ ਭੂਮਿਕਾ 'ਚ ਹਨ।
ਇਸ ਤੋਂ ਇਲਾਵਾ ਫਿਲਮ 'ਚ ਕੈਟਰੀਨਾ ਕੈਫ ਵੀ ਅਹਿਮ ਭੂਮਿਕਾ 'ਚ ਹੈ।