FacebookTwitterg+Mail

ਆਸਟ੍ਰੇਲੀਆ 'ਚ ਇੰਜੁਆਏ ਕਰਦੇ ਦਿਸੇ ਵਿਰਾਟ-ਅਨੁਸ਼ਕਾ

anushka sharma
16 January, 2019 09:47:46 AM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਫਿਲਮ 'ਜ਼ੀਰੋ' ਰਿਲੀਜ਼ ਹੋਈ ਸੀ ਜੋ ਕੁਝ ਖਾਸ ਕਮਾਲ ਨਹੀਂ ਕਰ ਪਾਈ। ਇਸ ਤੋਂ ਬਾਅਦ ਫਿਲਹਾਲ ਅਨੁਸ਼ਕਾ ਆਸਟ੍ਰੇਲੀਆ 'ਚ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਮਾਂ ਬਿਤਾ ਰਹੀ ਹੈ। ਅਨੁਸ਼ਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਆਏ ਦਿਨ ਹੀ ਉਹ ਵਿਰਾਟ ਨਾਲ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਹੁਣ ਇਕ ਵਾਰ ਫੇਰ ਅਨੁਸ਼ਕਾ ਨੇ ਵਿਰਾਟ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਨੂੰ ਦੇਖ ਕੇ ਸਾਫ ਅੰਦਾਜ਼ਾ ਲੱਗ ਰਿਹਾ ਹੈ ਕਿ ਵਿਰੁਸ਼ਕਾ ਇੱਥੇ ਖੂਬਸੂਰਤ ਪਲ ਬਿਤਾ ਰਹੇ ਹਨ। ਅਨੁਸ਼ਕਾ ਨੇ ਆਪਣੇ ਫੈਨਜ਼ ਲਈ ਤਿੰਨ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ 'ਚ ਉਹ ਵੱਖੋ-ਵੱਖਰੇ ਪੋਜ਼ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਤਸਵੀਰਾਂ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਹੀ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ। ਨਾਲ ਹੀ ਤਸਵੀਰਾਂ ਵਾਇਰਲ ਹੋ ਗਈਆਂ ਤੇ ਉਨ੍ਹਾਂ 'ਤੇ ਲਾਈਕਸ ਦੇ ਨਾਲ ਕੁਮੈਂਟਾਂ ਦੀ ਬਰਸਾਤ ਹੋਣ ਲੱਗੀ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka


Tags: Anushka Sharma Virat KohliAustraliaZeroAe Dil Hai Mushkil

About The Author

manju bala

manju bala is content editor at Punjab Kesari