FacebookTwitterg+Mail

ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਅਨੁਸ਼ਕਾ ਨੇ ਤੋੜ੍ਹੀ ਚੁੱਪੀ, ਕਿਹਾ ਮੈਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ

anushka sharma
31 July, 2019 10:32:20 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਇਕੱਠੇ ਸਮਾਂ ਬਿਤਾ ਰਹੇ ਹਨ। ਦੋਵੇਂ ਇਕ-ਦੂਜੇ ਨੂੰ ਟਾਈਮ ਦੇ ਰਹੇ ਹਨ। ਕੁਝ ਦਿਨ ਪਹਿਲਾਂ ਅਨੁਸ਼ਕਾ ਨੂੰ ਇਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਅਦਾਕਾਰ ਪ੍ਰੈਗਨੈਂਟ ਹੈ ਪਰ ਹੁਣ ਇਨ੍ਹਾਂ ਗੱਲਾਂ 'ਤੇ ਅਨੁਸ਼ਕਾ ਨੇ ਚੁੱਪੀ ਤੋੜ੍ਹੀ ਹੈ। ਇਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਕਿਸੇ ਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਗਰਭਵਤੀ ਹੈ ਜਾਂ ਨਹੀਂ।
Punjabi Bollywood Tadka
ਅਨੁਸ਼ਕਾ ਨੇ ਅੱਗੇ ਕਿਹਾ,'ਇਕ ਅਦਾਕਾਰਾ ਦਾ ਵਿਆਹ ਹੁੰਦਾ ਹੈ ਅਤੇ ਲੋਕ ਅਗਲਾ ਸਵਾਲ ਇਹੀ ਪੁੱਛਦੇ ਨੇ ਕਿ ਉਹ ਪ੍ਰੈਗਨੈਂਟ ਹੈ? ਜਦੋਂ ਉਹ ਕਿਸੇ ਨੂੰ ਡੇਟ ਕਰਦੀ ਹੈ ਤਾਂ ਪੁੱਛਿਆ ਜਾਂਦਾ ਹੈ ਕਿ ਵਿਆਹ ਕਰਨ ਵਾਲੀ ਹੈ ਜਾਂ ਨਹੀਂ, ਤੁਹਾਨੂੰ ਸੈਲੀਬ੍ਰਿਟੀ ਨੂੰ ਐਨੀ ਛੁਟ ਤਾਂ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਅ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਸਫਾਈ ਦੇਣ ਵਾਲਿਆਂ ਗੱਲਾਂ ਤੋਂ ਬਹੁਤ ਚਿੜ ਹੁੰਦੀ ਹੈ”।'' ਅਨੁਸ਼ਕਾ ਸ਼ਰਮਾ ਨੇ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਆਪਣੀ ਚੁੱਪੀ ਤੋੜ੍ਹ ਕੇ ਸਭ ਨੂੰ ਜਵਾਬ ਦੇ ਦਿੱਤਾ ਹੈ।
Punjabi Bollywood Tadka


Tags: Anushka SharmaVirat KohliPregnancyZeroBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari