ਮੁੰਬਈ—ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਆਪਣੀ ਆਉਣ ਵਾਲੀ ਫਿਲਮ 'ਫਿਲੌਰੀ' ਦੇ ਪ੍ਰਮੋਸ਼ਨ ਦੇ ਮਦਦ ਲਈ ਮਿਲੀ। ਇਸ ਦੌਰਾਨ ਅਨੁਸ਼ਕਾ ਨੇ ਸ਼ਾਹਰੁਖ ਦੇ ਘਰ 'ਮੰਨਤ' 'ਚ ਦਾਖਲ ਹੋ ਕੇ ਉਨ੍ਹਾਂ ਨੂੰ ਡਰਾਇਆ।
ਅਨੁਸ਼ਕਾ ਫਿਲਮ 'ਚ 'ਸ਼ਸ਼ੀ' ਨਾਂ ਦੇ ਇਕ ਦਿਆਲੂ ਭੂਤ ਦੀ ਭੂਮਿਕਾ 'ਚ ਹੈ ਅਤੇ ਫਿਲਮ ਦੇ ਪ੍ਰਮੋਸ਼ਨ ਲਈ ਉਨ੍ਹਾਂ ਨੇ ਫਿਲਮ 'ਰਬ ਨੇ ਬਨਾ ਦੀ ਜੋੜੀ' ਦੇ ਸਹਿ ਕਲਾਕਾਰ ਨਾਲ ਉਨ੍ਹਾਂ ਦੇ ਘਰ 'ਚ ਇਕ ਪ੍ਰਮੋਸ਼ਨ ਵੀਡੀਓ ਬਣਾਇਆ, ਇਸ ਵੀਡੀਓ 'ਚ ਸ਼ਾਹਰੁਖ ਖ਼ਾਨ ਕਹਿੰਦੇ ਹਨ ਕਿ 'ਮੈਂ ਇਹ ਵੀਡੀਓ ਇਸ ਲਈ ਬਣਾ ਰਿਹਾ ਹਾਂ ਕਿ ਉਹ ਲੋਕ ਅੰਧਵਿਸ਼ਵਾਸ਼ੀ ਬਣ ਗਏ ਹਨ। ਹਰ ਪਾਸਿਓ ਲੋਕ ਅਲੌਕਿਕ ਚੀਜ਼ਾਂ ਨਾਲ ਘਿਰੇ ਹੋਏ ਹਨ, ਜਦਕਿ ਵਰਤਮਾਨ 'ਚ ਅਜਿਹਾ ਕੁਝ ਵੀ ਨਹੀਂ ਹੈ।''
ਉਹ ਅਜਿਹਾ ਸੋਚਦੇ ਹਨ ਇਸ ਲਈ ਡਰਦੇ ਹਨ ਅਤੇ ਅਨੁਸ਼ਕਾ 'ਸ਼ਸ਼ੀ' ਦੇ ਕਿਰਦਾਰ 'ਚ ਇਹ ਕਹਿੰਦੇ ਹੋਏ ਖੁਦ ਨਾਲ ਪਛਾਣ ਕਰਵਾਉਂਦੀ ਹੈ ਕਿ ਕਿੰਗ ਖ਼ਾਨ ਦੀ ਵੱਡੀ ਪ੍ਰਸ਼ੰਸ਼ਕ ਹੈ।
ਸ਼ਾਹਰੁਖ ਖ਼ਾਨ ਨੇ ਦਰਸ਼ਕਾਂ ਨਾਲ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਜਾਣ ਦੀ ਅਪੀਲ ਕੀਤੀ। ਇਹ ਫਿਲਮ ਸ਼ੁੱਕਰਵਾਰ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ, ਫਿਲਮ ਨੇ ਨਿਰਦੇਸ਼ਕ ਅੰਸ਼ਾਈ ਲਾਲ ਹੈ। ਇਸ 'ਚ ਦਿਲਜੀਤ ਦੋਸਾਝ, ਸੂਰਜ ਸ਼ਰਮਾ ਅਤੇ ਮਾਹਰੀਨ ਪੀਰਜਾਦਾ ਮੁੱਖ ਭੂਮਿਕਾਵਾਂ 'ਚ ਹਨ।
ਨਿਰਦੇਸ਼ਕ ਇਮਤਿਆਜ ਅਲੀ ਦੀ ਅਗਲੀ ਫਿਲਮ 'ਦਿ ਰਿੰਗ' ਨਾਲ ਸ਼ਾਹਰੁਖ ਖ਼ਾਨ ਅਤੇ ਅਨੁਸ਼ਕਾ ਹਾਲਾਂਕਿ ਫਿਰ ਤੋਂ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ।