FacebookTwitterg+Mail

ਵਿਆਹ ਦੇ ਤੁਰੰਤ ਬਾਅਦ ਅਨੁਸ਼ਕਾ ਨੂੰ ਮਿਲਿਆ ਇਹ ਵੱਡਾ ਤੋਹਫਾ

anushka sharma
28 December, 2017 09:45:33 AM

ਗੁਹਾਟੀ (ਭਾਸ਼ਾ)— ਬਾਲੀਵੁੱਡ ਦੀ ਸ਼ਾਕਾਹਾਰੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਪਸ਼ੂਆਂ 'ਤੇ ਉਸ ਦੇ ਸ਼ਾਨਦਾਰ ਕੰਮਾਂ ਲਈ ਪੇਟਾ-2017 ਦੇ 'ਪਰਸਨ ਆਫ ਦਿ ਯੀਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਪੀਪਲਜ਼ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲ (ਪੇਟਾ) ਦੇ ਸਹਾਇਕ ਡਾਇਰੈਕਟਰ ਸਚਿਨ ਬੰਗੇਰਾ ਨੇ ਅੱਜ ਇਥੇ ਇਕ ਬਿਆਨ 'ਚ ਕਿਹਾ ਕਿ ਅਨੁਸ਼ਕਾ ਸ਼ਰਮਾ ਪਸ਼ੂ ਅਧਿਕਾਰਾਂ ਦੀ ਸਮਰਥਕ ਹੈ, ਜਿਸ ਦੀ ਦਿਆਲੂਤਾ ਤੇ ਕੰਮ ਪ੍ਰਸ਼ੰਸਾਯੋਗ ਹਨ। ਪੇਟਾ ਨੇ ਆਪਣੇ ਬਿਆਨ 'ਚ ਕਿਹਾ ਕਿ ਅਦਾਕਾਰਾ ਨੇ ਸੋਸ਼ਲ ਮੀਡੀਆ ਟਵਿਟਰ 'ਤੇ ਮੁੰਬਈ ਵਿਚ ਪਸ਼ੂਆਂ ਉੱਤੇ ਅੱਤਿਆਚਾਰ 'ਤੇ ਰੋਕ ਦੀ ਮੰਗ ਕੀਤੀ ਹੈ, ਜਿਥੇ ਅਕਸਰ ਲਾਚਾਰ ਘੋੜਿਆਂ ਨੂੰ ਬਿਨਾਂ ਲੋੜੀਂਦੇ ਆਰਾਮ, ਭੋਜਨ ਜਾਂ ਪਾਣੀ ਦੇ ਸਾਰੇ ਮੌਸਮਾਂ 'ਚ ਯਾਤਰੀਆਂ ਨੂੰ ਖਿੱਚਣ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਡਾ. ਸ਼ਸ਼ੀ ਥਰੂਰ, ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੇ. ਐੱਸ. ਰਾਧਾਕ੍ਰਿਸ਼ਨਨ ਅਤੇ ਬਾਲੀਵੁੱਡ ਕਲਾਕਾਰ ਹੇਮਾ ਮਾਲਿਨੀ, ਆਰ. ਮਾਧਵਨ, ਜੈਕਲੀਨ ਫਰਨਾਂਡੀਜ਼ ਅਤੇ ਕਪਿਲ ਸ਼ਰਮਾ ਨੂੰ ਪੇਟਾ ਦੇ 'ਪਰਸਨ ਆਫ ਦਿ ਯੀਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।


Tags: Peta Person Of The Year 2017Anushka Sharmaਬਾਲੀਵੁੱਡ ਅਦਾਕਾਰਾਅਨੁਸ਼ਕਾ ਸ਼ਰਮਾ